ਦੇਸ਼ ਦੇ ਕਈ ਰਾਜਾਂ 'ਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਕਾਰਨ ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕ ਗਈ ਹੈ ਜਿਸ ਕਾਰਣ ਹੁਣ ਤੱਕ 151 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 116 ਹਸਪਤਾਲ 'ਚ ਹਨ। 400 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਬਹੁਤ ਸਾਰੇ ਦਰੱਖਤ ਜੜ੍ਹੋਂ ਪੁੱਟੇ ਗਏ ਹਨ ਅਤੇ ਦਰਿਆਵਾਂ ਵਿਚ ਵਾਧਾ ਹੋ ਰਿਹਾ ਹੈ।
2 ਦਿਨਾਂ ਦੇ ਸਰਕਾਰੀ ਸ਼ੋਕ ਦਾ ਐਲਾਨ ਕੀਤਾ
ਹਾਦਸੇ ਤੋਂ ਬਾਅਦ ਸੂਬੇ 'ਚ ਦੋ ਦਿਨਾਂ ਦੇ ਸਰਕਾਰੀ ਸ਼ੋਕ ਦਾ ਐਲਾਨ ਕੀਤਾ ਗਿਆ ਹੈ। ਅੱਜ 12 ਜ਼ਿਲ੍ਹਿਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕੇਰਲ ਯੂਨੀਵਰਸਿਟੀ ਨੇ 30 ਅਤੇ 31 ਜੁਲਾਈ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਮੌਸਮ ਵਿਭਾਗ (IMD) ਨੇ ਵਾਇਨਾਡ ਅਤੇ ਗੁਆਂਢੀ ਜ਼ਿਲ੍ਹਿਆਂ ਵਿੱਚ ਔਰੇਂਜ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ 31 ਜੁਲਾਈ ਅਤੇ 1 ਅਗਸਤ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 2 ਅਗਸਤ ਨੂੰ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹ
ਰਾਹੁਲ ਗਾਂਧੀ-ਪ੍ਰਿਅੰਕਾ ਗਾਂਧੀ ਨੇ ਰੱਦ ਕੀਤਾ ਦੌਰਾ
ਖਰਾਬ ਮੌਸਮ ਦੇ ਕਾਰਨ ਰਾਹੁਲ ਗਾਂਧੀ ਦਾ ਵਾਇਨਾਡ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਉਨ੍ਹਾਂ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਅਤੇ ਪ੍ਰਿਅੰਕਾ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਅਤੇ ਸਥਿਤੀ ਦਾ ਜਾਇਜ਼ਾ ਲੈਣ ਵਾਇਨਾਡ ਜਾ ਰਹੇ ਸੀ। ਪਰ ਲਗਾਤਾਰ ਮੀਂਹ ਅਤੇ ਮੌਸਮ ਦੀ ਬਦਲਦੀ ਸਥਿਤੀ ਦੇ ਕਾਰਨ ਸਾਨੂੰ ਅਧਿਕਾਰੀਆਂ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਅਸੀਂ ਲੈਂਡ ਨਹੀਂ ਕਰ ਸਕਾਂਗੇ। ਮੈਂ ਵਾਇਨਾਡ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਜਲਦੀ ਤੋਂ ਜਲਦੀ ਦੌਰਾ ਕਰਾਂਗੇ।