PM ਮੋਦੀ ਨੂੰ ਮਿਲੇ ਸੁਖਬੀਰ ਬਾਦਲ, ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਤੇਜ਼!

PM Modi meets Sukhbir Badal, discussions on SAD-BJP alliance intensify!

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਵਿਚਾਲੇ ਸੰਸਦ ਭਵਨ ਵਿੱਚ ਮੀਟਿੰਗ ਹੋਈ।
ਇਸ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਹੋਈ। ਹਾਲਾਂਕਿ, ਇਸ ਮੀਟਿੰਗ ਨੇ ਅਕਾਲੀ ਦਲ ਅਤੇ ਭਾਜਪਾ ਦੇ ਮੁੜ ਗੱਠਜੋੜ ਨੂੰ ਲੈ ਕੇ ਸਿਆਸੀ ਕਿਆਸਅਰਾਈਆਂ ਨੂੰ ਵੀ ਹਵਾ ਦੇ ਦਿੱਤੀ ਹੈ।

ਕੇਜਰੀਵਾਲ ਨੇ ਕੱਸਿਆ ਤੰਜ

ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਕੇ ਇਸ ਮੁਲਾਕਾਤ ‘ਤੇ ਤਿੱਖਾ ਤੰਜ ਕੱਸਿਆ।

ਕੇਜਰੀਵਾਲ ਨੇ ਲਿਖਿਆ, “ਨਾ ਨਾ ਕਰਦੇ ਪਿਆਰ ਤੁਸੀਂ ਹੀ ਨਾਲ ਕਰ ਬੈਠੇ…” ਇਸ ਤੋਂ ਬਾਅਦ ਉਨ੍ਹਾਂ ਸਵਾਲ ਕੀਤਾ ਕਿ ਕੀ “ਚੰਦਾ ਚੋਰ ਪਾਰਟੀ” ਅਤੇ “ਬੇਅਦਬੀ ਪਾਰਟੀ” ਵਿਚਾਲੇ ਗੱਠਜੋੜ ਦੀ ਤਿਆਰੀ ਹੋ ਰਹੀ ਹੈ?

ਕੇਜਰੀਵਾਲ ਦੀ ਇਹ ਟਿੱਪਣੀ PM ਮੋਦੀ ਅਤੇ ਸੁਖਬੀਰ ਬਾਦਲ ਦੀ ਮੁਲਾਕਾਤ ਦੇ ਸੰਦਰਭ ਵਿੱਚ ਸਾਹਮਣੇ ਆਈ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਮੀਟਿੰਗ ਦੇ ਸਿਆਸੀ ਮਾਇਨਿਆਂ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਹੋਣ ਵਾਲੇ ਸੰਭਾਵਿਤ ਬਦਲਾਵਾਂ ‘ਤੇ ਟਿਕੀਆਂ ਹਨ।

Leave a Reply

Your email address will not be published. Required fields are marked *