• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫੁਰਮਾਣ ( 18 ਅਪ੍ਰੈਲ 2025 )

4/18/2025 9:42:48 AM Gagan Walia     hukmnama sahib ji, shri guru granth sahib ji, harmandir sahib ji, waheguru, eighteen april,     ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫੁਰਮਾਣ ( 18 ਅਪ੍ਰੈਲ 2025 ) 

ਸ਼ੁੱਕਰਵਾਰ, ੬ ਵੈਸਾਖ (ਸੰਮਤ ੫੫੭ ਨਾਨਕਸ਼ਾਹੀ)

ਧਨਾਸਰੀ ਮਹਲਾ ੫ ॥

ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ੪॥੩॥੨੭॥

( ਵਿਆਖਿਆ )

ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ। ਹੇ ਮੇਰੇ ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ।੧। ਹੇ ਭਾਈ! ਉਸ ਪਰਮਾਤਮਾ ਨੂੰ ਹੀ ਅਸਲ ਸਾਥੀ ਸਮਝਣਾ ਚਾਹੀਦਾ ਹੈ, ਜੇਹੜਾ ਸਾਥੋਂ ਇਸ ਲੋਕ ਵਿਚ, ਪਰਲੋਕ ਵਿਚ ਕਿਤੇ ਭੀ ਵੱਖਰਾ ਨਹੀਂ ਹੁੰਦਾ। ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜ੍ਹਾ ਅੱਖ ਝਮਕਣ ਦੇ ਸਮੇਂ ਵਿਚ ਹੀ ਮੁੱਕ ਜਾਂਦਾ ਹੈ।ਰਹਾਉ। ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ ਸਭ ਨੂੰ ਪਾਲਦਾ ਹੈ, ਉਸ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਉਹ ਪ੍ਰਭੂ ਸਾਡੇ ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ।੨। ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ, ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ-ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।੩। ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ।ਹੇ ਪ੍ਰਭੂ! ਨਾਨਕ! ਤੇਰੇ ਪਾਸੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੩।੨੭।



 

'hukmnama sahib ji','shri guru granth sahib ji','harmandir sahib ji','waheguru','eighteen april',''

Please Comment Here

Similar Post You May Like

Recent Post

  • ਮਹੇਸ਼ ਮਖੀਜਾ ਤੋਂ ਬਾਅਦ ਅਗਲਾ ਨੰਬਰ ਰਮਨ ਅਰੋੜਾ ਦੇ ਕੁੜਮ ਮਦਾਨ ਦਾ, ਕਦੇ ਵੀ ਹੋ ਸਕਦੀ ਗ੍ਰਿਫਤਾਰੀ...

  • ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਭਾਰਤ ਦਾ ਵੱਡਾ ਖੁਲਾਸਾ, CDS ਅਨਿਲ ਚੌਹਾਨ ਨੇ ਕਿਹਾ - ਹਮਲੇ ਵਿੱਚ ਕੁਝ ਲੜਾਕੂ ਜਹਾਜ਼ ਹੋ...

  • ਜਲੰਧਰ 'ਚ ਮੀਂਹ ਕਾਰਣ ਬਦਲਿਆ ਮੌਸਮ ਦਾ ਮਿਜ਼ਾਜ਼, ਦੇਖੋ ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ WEATHER...

  • ਅੰਮ੍ਰਿਤਸਰ 'ਚ ਰਾਜੀਨਾਮੇ 'ਤੇ ਆਏ ਮੁੰਡੇ ਦਾ ਕ.ਤ.ਲ, ਦੂਜੀ ਧਿਰ ਨੇ ਕਰ ਦਿੱਤੀ FIRING...

  • ਫਗਵਾੜਾ 'ਚ HDFC ਬੈਂਕ ਡਕੈਤੀ ਦੀ CCTV ਆਈ ਸਾਹਮਣੇ, GUN POINT 'ਤੇ ਲੁਟੇਰਿਆਂ ਨੇ ਦੇਖੋ ਕਿੰਝ ਦਿੱਤਾ ਵਾਰਦਾਤ ਨੂੰ ਅੰ...

  • ਪੰਜਾਬੀਆਂ ਲਈ ਖੁਸ਼ਖਬਰੀ, ਆਦਮਪੁਰ ਤੋਂ ਹੁਣ ਇਸ ਰੂਟ ਲਈ Direct Flight ਹੋਵੇਗੀ ਸ਼ੁਰੂ ...

  • AAP PUNJAB 'ਚ ਵੱਡਾ ਫੇਰਬਦਲ, ਦੀਪਕ ਬਾਲੀ ਸਮੇਤ ਇਨ੍ਹਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਦੇਖੋ list...

  • ਪਤੀ ਦੇ ਦੋਸਤ ਨਾਲ ਹੀ ਪਤਨੀ ਰਹਿੰਦੀ ਸੀ ਲਿਵ-ਇਨ ਰਿਲੇਸ਼ਨਸ਼ਿਪ 'ਚ, ਪਤੀ ਨੇ ਦੋਹਾਂ ਨੂੰ ਦਿੱਤੀ ਰੂਹ ਕੰਬਾਊ ਮੌ.ਤ...

  • ਭਾਜਪਾ ਮਹਿਲਾ ਆਗੂ ਦੇ ਪੁੱਤਰ ਦੀਆਂ 130 ਅਸ਼ਲੀਲ Video Viral, ਵੱਖ-ਵੱਖ ਹੋਟਲਾਂ 'ਚ ਕੀਤਾ Shoot...

  • ਤਾਜ ਮਹਿਲ ਦੀ ਸੁਰੱਖਿਆ ਦੇ ਲਈ ਲਗਾਇਆ ਐਂਟੀ ਡ੍ਰੋਨ ਸਿਸਟਮ , ਹੁਣ 500 ਮੀਟਰ ਦੀ ਰੇਂਜ 'ਚ ਕੀਤਾ ਜਾਵੇਗਾ ਨਸ਼ਟ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY