ਤਰਨਤਾਰਨ 'ਚ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਧਮਕ ਬੇਸ ਦੇ ਨਾਂ ਨਾਲ ਸੋਸ਼ਲ ਮੀਡੀਆ 'ਤੇ ਮਸ਼ਹੂਰ ਲੜਕੇ ਦੀ ਦੋ ਪੁਲਸ ਵਾਲਿਆਂ ਨੇ ਕੁੱਟ-ਮਾਰ ਕੀਤੀ। ਜਿਸ ਤੋਂ ਬਾਅਦ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਹੁਣ ਇਸ ਮਾਮਲੇ ਨੂੰ ਲੈ ਕੇ ਇਨ੍ਹਾਂ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜਾਣੋ ਪੂਰਾ ਮਾਮਲਾ
ਖਡੂਰ ਸਾਹਿਬ ਦੇ ਪਿੰਡ ਦੀਨੇਵਾਲ ਵਾਸੀ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ (ਧਮਕ ਬੇਸ) ਨੇ ਦੱਸਿਆ ਕਿ ਉਹ ਦੁੱਧ ਲੈਣ ਲਈ ਘਰੋਂ ਨਿਕਲਿਆ ਸੀ ਤਾਂ ਗੁਆਂਢੀ ਦੇ ਪਾਲਤੂ ਕੁੱਤੇ ਨੇ ਉਸ ਨੂੰ ਵੱਢਣਾ ਲੱਗਾ। ਇਸ ਤੋਂ ਬਾਅਦ ਉਹ ਤਲਵਾਰ ਲੈ ਕੇ ਕੁੱਤੇ ਦੇ ਪਿੱਛੇ ਭੱਜਿਆ। ਜਿਸ ਕਾਰਨ ਉਸ ਦਾ ਗੁਆਂਢੀਆਂ ਨਾਲ ਝਗੜਾ ਹੋ ਗਿਆ। ਬਾਅਦ ਵਿੱਚ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਪਿੰਡ ਪਹੁੰਚ ਕੇ ਉਸ ਨੂੰ ਰੋਕ ਲਿਆ ਪਰ ਉਹ ਗੁੱਸੇ 'ਚ ਸੀ ਅਤੇ ਇਸ ਗੱਲ ਨੂੰ ਲੈ ਕੇ ਪੁਲਸ ਨਾਲ ਬਹਿਸ ਹੋ ਗਈ। ਬਾਅਦ 'ਚ ਪੁਲਸ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਮੁੱਖ ਮੰਤਰੀ ਧਮਕ ਬੇਸ ਦੀ ਕੁੱਟ-ਮਾਰ ਦੀ ਇਹ ਵੀਡੀਓ 9 ਨਵੰਬਰ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਧਮਕ ਬੇਸ ਆਲੇ ਦੀ ਪੁਲਸ ਵੱਲੋਂ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸਪੀਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਟੋਲ ਫਰੀ ਨੰਬਰ 112 ’ਤੇ ਸ਼ਿਕਾਇਤ ਮਿਲੀ ਸੀ ਕਿ ਧਰਮਪ੍ਰੀਤ ਸਿੰਘ ਕਿਸੇ ’ਤੇ ਪਥਰਾਅ ਕਰ ਰਿਹਾ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ।
ਮੁੱਖ ਮੰਤਰੀ ਨੇ ਪੁਲਸ ਮੁਲਾਜ਼ਮਾਂ 'ਤੇ ਵੀ ਹਮਲਾ ਕੀਤਾ
ਪੁਲਿਸ ਮੁਲਾਜ਼ਮਾਂ ਨੇ ਧਰਮਪ੍ਰੀਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕੀਤੀ। ਇੱਥੋਂ ਤੱਕ ਕਿ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਵੀ ਲੱਥ ਗਈ, ਜੋ ਵੀਡੀਓ ਵਿੱਚ ਨਹੀਂ ਦਿਖਾਈ ਗਈ। ਉਨ੍ਹਾਂ ਦੱਸਿਆ ਕਿ ਵੀਡੀਓ ਮੁਤਾਬਕ ਧਰਮਪ੍ਰੀਤ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਵਿਭਾਗ ਨੇ ਕਾਰਵਾਈ ਕਰਦਿਆਂ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।