ਤਰਨਤਾਰਨ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਨੇ ਇੱਕ ਕੇਂਦਰੀ ਏਜੰਸੀ ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਕੀਤਾ ਅਤੇ 4 Glock-19 ਪਿਸਤੌਲਾਂ (ਜਿਸ ਵਿੱਚੋਂ ਇੱਕ "ਨਾਟੋ ਆਰਮੀ ਲਈ ਬਣੀ" ਦੀ ਛਾਪ ਹੈ) ਸਮੇਤ 4.8 ਲੱਖ ਰੁਪਏ ਦੀ ਹਵਾਲਾ ਰਕਮ ਜ਼ਬਤ ਕੀਤੀ । ਮੁਲਜ਼ਮ ਦੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਬੰਧ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ 4 ਗਲਾਕ-19 ਪਿਸਤੌਲ (ਜਿਸ ਵਿੱਚੋਂ ਇੱਕ ’ਤੇ “ਮੇਡ ਫਾਰ ਨਾਟੋ ਆਰਮੀ” ਦੀ ਛਾਪ ਹੈ), 4 ਮੈਗਜ਼ੀਨ ਅਤੇ 7 ਰੌਂਦ ਬਰਾਮਦ ਹੋਏ ਹਨ। ਉਸ ਕੋਲੋਂ 4 ਲੱਖ ਰੁਪਏ ਤੋਂ ਵੱਧ ਦੀ ਹਵਾਲਾ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੀ.ਆਈ.ਏ. ਦੇ ਨਾਲ ਜੋਇੰਟ ਓਪਰੇਸ਼ ਚਲਾਇਆ ਸੀ | ਮੁਲਜ਼ਮ ਹਰਪ੍ਰੀਤ ਸਿੰਘ ਦੇ ਪਿਛੜੇ ਅਤੇ ਅਗਾਂਹਵਧੂ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ।