ਪੀ.ਜੀ.ਆਈ ਚੰਡੀਗੜ੍ਹ ਨਹਿਰੂ ਹਸਪਤਾਲ ਵਿਚ ਉਸ ਵੇਲੇ ਹੜਕੰਪ ਮਚ ਗਿਆ ਜਦ ਹਸਪਤਾਲ ਦੀ ਇਮਾਰਤ ਨੂੰ ਅੱਗ ਲੱਗ ਗਈ। ਦਸੱਦੀਏ ਕਿ ਅੱਗ ਲੱਗਣ ਕਾਰਨ ਮਰੀਜ਼ਾਂ ਵਿੱਚ ਹਫੜਾ-ਦਫੜੀ ਮਚ ਗਈ। ਮਿਲੀ ਜਾਣਕਾਰੀ ਮੁਤਾਬਿਕ ਦਸੱਦੀਏ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਹੈ ਜਦਕਿ ਹਸਪਤਾਲ ਦਾ ਸਾਰਾ ਕੰਪਿਊਟਰ ਸਿਸਟਮ ਨੁਕਸਾਨਿਆ ਗਿਆ।
ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹਸਪਤਾਲ 'ਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਹ ਹਾਦਸਾ ਰਾਤ ਕਰੀਬ 12 ਵਜੇ ਵਾਪਰਿਆ। ਅੱਗ ਲੱਗਣ ਤੋਂ ਤੁਰੰਤ ਬਾਅਦ ਮਰੀਜ਼ਾਂ ਵਿੱਚ ਰੌਲਾ ਪੈ ਗਿਆ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਹਸਪਤਾਲ ਦੇ ਸਟਾਫ਼ ਨੂੰ ਦਿੱਤੀ। ਹਸਪਤਾਲ ਦੇ ਸਟਾਫ਼ ਨੇ ਤੁਰੰਤ ਮਰੀਜ਼ਾਂ ਨੂੰ ਦੂਜੇ ਵਾਰਡ ਵਿੱਚ ਭੇਜ ਦਿੱਤਾ।
3 ਮਹੀਨੇ ਦੇ ਬੱਚੇ ਉਸ ਵਾਰਡ ਵਿੱਚ ਸਨ ਜਿੱਥੇ ਅੱਗ ਲੱਗੀ
ਮੀਡੀਆ ਰਿਪੋਰਟਾਂ ਮੁਤਾਬਕ ਜਿਸ ਵਾਰਡ 'ਚ ਅੱਗ ਲੱਗੀ ਉਹ ਨਵਜੰਮੇ ਬੱਚਿਆਂ ਲਈ ਸੀ। ਅੱਗ ਲੱਗਣ ਸਮੇਂ 3 ਮਹੀਨੇ ਤੋਂ 2 ਸਾਲ ਤੱਕ ਦੇ ਬੱਚੇ ਇਲਾਜ ਲਈ ਵਾਰਡ ਵਿੱਚ ਦਾਖਲ ਸਨ। ਬੱਚਿਆਂ ਨੂੰ ਸੁਰੱਖਿਅਤ ਦੂਜੇ ਵਾਰਡਾਂ ਵਿੱਚ ਭੇਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ।
ਮਰੀਜ਼ਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ
ਅੱਗ ਲੱਗਣ ਕਾਰਨ ਹਸਪਤਾਲ ਵਿੱਚ ਕਾਫੀ ਧੂੰਆਂ ਫੇਲ ਗਿਆ ਜਿਸ ਕਾਰਨ ਉਥੇ ਮੌਜੂਦ ਹੋਰ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਕੁਝ ਮਰੀਜ਼ਾਂ ਦੀਆਂ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਵੀ ਸਾਹਮਣੇ ਆਈ ਹੈ। ਫਿਰ ਹਸਪਤਾਲ ਦੇ ਸਟਾਫ ਨੇ ਵੀ ਉਨ੍ਹਾਂ ਮਰੀਜ਼ਾਂ ਨੂੰ ਕਿਸੇ ਹੋਰ ਵਾਰਡ ਵਿੱਚ ਸ਼ਿਫਟ ਕਰ ਦਿੱਤਾ।
ਐਮਰਜੈਂਸੀ ਆਈਸੀਯੂ ਤਕ ਪਹੁੰਚਿਆ ਧੂੰਆਂ
ਦਸੱਦੀਏ ਕਿ ਅੱਗ ਇਹਨੀ ਭਿਆਨਕ ਸੀ ਕਿ ਇਸ ਦਾ ਧੂੰਆਂ ਐਮਰਜੈਂਸੀ ਆਈਸੀਯੂ ਤੱਕ ਪਹੁੰਚ ਗਿਆ। ਅੱਗ ਕਿਹਨਾਂ ਕਾਰਨਾਂ ਕਰਕੇ ਲੱਗੀ ਇਸ ਦੀ ਹਲੇ ਪੁਸ਼ਟੀ ਨਹੀਂ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸਾਰੇ ਸੁਰੱਖਿਆ ਗਾਰਡਾਂ ਨੇ ਐਮਰਜੈਂਸੀ ਰੂਟ ‘ਤੇ ਜਾਮ ਲਗਾਉਣਾ ਸ਼ੁਰੂ ਕਰ ਦਿੱਤਾ।
ਸਿਵਲ ਡਿਫੈਸ ਵਿਭਾਗ ਦੇ ਆਗੂ ਸੰਜੀਵ ਕੋਹਲੀ ਨੇ ਦੱਸਿਆ ਕਿ ਸਾਨੂੰ ਖਬਰ ਮਿਲੀ ਸੀ ਕਿ ਨਹਿਰੂ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਅੱਗੇ ਲੱਗੀ ਹੈ। ਅਸੀਂ ਤੁਰੰਤ ਮੌਕੇ ’ਤੇ ਪੁੱਜ ਸਥਿਤੀ ਸੰਭਾਲੀ ਤੇ ਸਥਿਤੀ ਹੁਣ ਕਾਬੂ ਹੇਠ ਹੈ। ਹਸਪਤਾਲ ਅੰਦਰਲੇ ਸਾਰੇ ਲੋਕ ਸੁਰੱਖਿਅਤ ਕੱਢ ਲਏ ਗਏ ਹਨ।
ਪੀ ਜੀ ਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਦੱਸਿਆ ਕਿ ਅੱਗ ਹਸਪਤਾਲ ਦੇ ਕੰਪਿਊਟਰ ਰੂਮ ਤੋਂ ਸ਼ੁਰੂ ਹੋਈ ਤੇ ਹੋਰ ਪਾਸੇ ਫੈਲੀ। ਉਹਨਾਂ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਫੁਰਤੀ ਨਾਲ ਕੰਮ ਕੀਤਾ ਤੇ ਸਾਰੇ ਮਰੀਜ਼ਾਂ ਨੂੰ ਪ੍ਰਭਾਵਤ ਇਲਾਕੇ ਵਿਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ।
ਵਾਰਡਾਂ ਦੀਆਂ ਖਿੜਕੀਆਂ ਤੋੜ ਕੇ ਬੁਝਾਈ ਅੱਗ
ਅੱਗ ਬੁਝਾਉਣ ਵਿੱਚ ਲੱਗੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਹਾਲਾਤ ਇਹ ਸਨ ਕਿ ਵਾਰਡਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਅੱਗ ਬੁਝਾਈ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਬੁਝਾਉਣ ਲਈ ਪੰਚਕੂਲਾ ਅਤੇ ਮੋਹਾਲੀ ਤੋਂ ਵੀ ਫਾਇਰ ਬ੍ਰਿਗੇਡ ਗੱਡੀਆਂ ਮੰਗਵਾਉਣੀਆਂ ਪਈਆਂ।
ਅੱਗ 'ਤੇ ਪਾਇਆ ਗਿਆ ਕਾਬੂ
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੰਟਰਨਲ ਮੈਡੀਸਨ ਦੇ ਪ੍ਰੋਫੈਸਰ ਸੰਜੇ ਜੈਨ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਐੱਸਡੀਐੱਮ ਸਾਊਥ ਵੀ ਮੌਕੇ ‘ਤੇ ਪਹੁੰਚੇ। ਰਾਤ 2 ਵਜੇ ਤੱਕ ਇਮਾਰਤ ‘ਚ ਧੂੰਆਂ ਛਾਇਆ ਰਿਹਾ ਅਤੇ 2 ਵਜੇ ਦੇ ਕਰੀਬ ਮੌਸਮ ‘ਚ ਬਦਲਾਅ ਕਾਰਨ ਲੋਕਾਂ ਨੂੰ ਰਾਹਤ ਮਿਲੀ।