ਲੁਧਿਆਣਾ 'ਚ ਚਾਰ ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਮਗਰੋਂ ਕਤਲ ਕਰਨ ਦੇਣ ਵਾਲਾ ਮੁਲਜ਼ਮ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ 19 ਦਿਨ ਪਹਿਲਾਂ ਦੋਸ਼ੀ ਨੇ ਇਸ ਘਿਨਾਉਣੇ ਕੰਮ ਨੂੰ ਅੰਜਾਮ ਦਿੱਤਾ ਸੀ।
ਦੋਸ਼ੀ ਉਤੇ ਸੀ 2 ਲੱਖ ਦਾ ਇਨਾਮ
ਮੁਲਜ਼ਮ ਨੂੰ ਫੜਨ ਲਈ ਪੁਲਸ ਨੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਥਾਣਾ ਡਾਬਾ ਦੀ ਪੁਲਸ ਨੇ ਕਈ ਜਨਤਕ ਥਾਵਾਂ 'ਤੇ ਮੁਲਜ਼ਮ ਸੋਨੂੰ ਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਦੀ ਤਸਵੀਰ ਲਾਈ ਸੀ ਤਾਂ ਜੋ ਉਸ ਨੂੰ ਕਾਬੂ ਕੀਤਾ ਜਾ ਸਕੇ। ਮੁਲਜ਼ਮ ਵਿਰੁਧ ਥਾਣਾ ਡਾਬਾ ਵਿਚ ਧਾਰਾ 302, 376ਏ, 376ਏਬੀ, ਪੋਕਸੋ ਐਕਟ ਤਹਿਤ ਮਾਮਲਾ ਦਰਜ ਹੈ। ਪੁਲਸ ਨੇ ਮੁਲਜ਼ਮ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ।
ਪੋਸਟਮਾਰਟਮ 'ਚ ਹੋਇਆ ਖੁਲਾਸਾ
ਮੁਲਜ਼ਮ ਨੇ 4 ਸਾਲ ਦੀ ਬੱਚੀ ਦਾ 19 ਦਿਨ ਪਹਿਲਾਂ ਜਬਰ-ਜ਼ਨਾਹ ਤੋਂ ਬਾਅਦ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਨੂੰ ਬੈੱਡ ਵਿਚ ਛੁਪਾ ਦਿੱਤਾ। ਪੋਸਟਮਾਰਟਮ ਤੋਂ ਪਤਾ ਲੱਗਾ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਡਾਕਟਰਾਂ ਨੂੰ ਬੱਚੀ ਦੇ ਗੁਪਤ ਅੰਗ ਵਿਚ ਬਲੀਡਿੰਗ ਵੀ ਮਿਲੀ ਸੀ, ਇਸ ਦੇ ਨਮੂਨੇ ਜਾਂਚ ਲਈ ਵੀ ਭੇਜੇ ਗਏ।
ਰਿਪੋਰਟ ਮੁਤਾਬਕ ਘਟਨਾ ਸਮੇਂ ਡਾਬਾ ਇਲਾਕੇ 'ਚ ਰਹਿਣ ਵਾਲਾ ਨੌਜਵਾਨ ਸੋਨੂੰ ਲੜਕੀ ਨੂੰ ਕੋਈ ਲਾਲਚ ਦੇ ਕੇ ਅਪਣੇ ਕਮਰੇ 'ਚ ਲੈ ਗਿਆ। ਦੁਪਹਿਰ ਤੋਂ ਲੜਕੀ ਦਾ ਕੋਈ ਸੁਰਾਗ ਨਹੀਂ ਲੱਗਾ, ਇਸ ਤੋਂ ਬਾਅਦ ਕਾਫੀ ਭਾਲ ਕੀਤੀ ਗਈ ਪਰ ਲੜਕੀ ਨਹੀਂ ਮਿਲੀ। ਫਿਰ ਪਰਿਵਾਰ ਨੇ ਲੜਕੀ ਨਾਲ ਜਬਰ-ਜ਼ਨਾਹ ਤੇ ਕਤਲ ਹੋਣ ਦਾ ਸ਼ੱਕ ਜਤਾਇਆ ਸੀ।