ਨਵੇਂ ਸਾਲ ਦੇ ਪਹਿਲੇ ਦਿਨ ਐਲਪੀਜੀ ਸਿਲੰਡਰ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ। ਇਹ ਬਦਲਾਅ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਕੀਤਾ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 14.50 ਤੋਂ 16 ਰੁਪਏ ਤੱਕ ਘਟਾ ਦਿੱਤੀਆਂ ਹਨ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਜਾਣੋ ਆਪਣੇ ਸ਼ਹਿਰ ਦਾ ਨਵਾਂ ਰੇਟ
ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਨਵੀਂ ਕੀਮਤ 1818.50 ਰੁਪਏ ਤੋਂ ਘੱਟ ਕੇ 1804 ਰੁਪਏ ਹੋ ਗਈ ਹੈ। ਚੇਨਈ 'ਚ ਵੀ ਇਸੇ ਤਰ੍ਹਾਂ ਦੀ ਕਟੌਤੀ ਤੋਂ ਬਾਅਦ ਨਵੀਂ ਕੀਮਤ 1,966 ਰੁਪਏ ਹੈ। ਮੁੰਬਈ 'ਚ 15 ਰੁਪਏ ਦੀ ਕਟੌਤੀ ਤੋਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਹੁਣ 1,756 ਰੁਪਏ ਹੈ, ਜਦਕਿ ਕੋਲਕਾਤਾ 'ਚ ਇਸ ਦੀ ਕੀਮਤ 16 ਰੁਪਏ ਦੀ ਕਟੌਤੀ ਤੋਂ ਬਾਅਦ 1,911 ਰੁਪਏ 'ਤੇ ਆ ਗਈ ਹੈ।
6 ਮਹੀਨਿਆਂ ਬਾਅਦ ਮਿਲੀ ਰਾਹਤ
6 ਮਹੀਨਿਆਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਰਾਹਤ ਮਿਲੀ ਹੈ। ਦਸੰਬਰ 2024 ਵਿੱਚ ਇਸਦੀ ਕੀਮਤ ਵਿੱਚ 16 ਰੁਪਏ ਦਾ ਵਾਧਾ ਕੀਤਾ ਗਿਆ ਸੀ। ਨਵੰਬਰ 'ਚ ਇਸ ਦੀਆਂ ਕੀਮਤਾਂ 'ਚ 62 ਰੁਪਏ ਦਾ ਵਾਧਾ ਕੀਤਾ ਗਿਆ ਸੀ। ਪਿਛਲੇ ਕੁਝ ਮਹੀਨਿਆਂ 'ਚ ਵੀ ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋਇਆ ਹੈ।