ਜਲੰਧਰ 'ਚ ਬੀਤੇ ਕੱਲ ਤੋਂ ਭਾਰੀ ਮੀਂਹ ਪਿਆ ਤੇ ਇਸ ਦੌਰਾਨ ਜਲੰਧਰ ਦੇ ਇਲਾਕਿਆਂ ਵਿਚ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ।
24 ਘੰਟਿਆਂ ਵਿੱਚ ਕਰੀਬ 5500 ਬਿਜਲੀ ਦੀਆਂ ਸ਼ਿਕਾਇਤਾਂ ਮਿਲੀਆਂ
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਕਰੀਬ 5500 ਬਿਜਲੀ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਕੱਲ੍ਹ ਤੋਂ ਲੈ ਕੇ ਹੁਣ ਤੱਕ ਸ਼ਹਿਰ ਵਿੱਚ ਬਿਜਲੀ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਸ਼ੁੱਕਰਵਾਰ ਰਾਤ ਤੋਂ ਲੈ ਕੇ ਸ਼ਨੀਵਾਰ ਸਵੇਰ ਤੱਕ ਕਈ ਇਲਾਕਿਆਂ 'ਚ ਕਈ ਵਾਰ ਬਿਜਲੀ ਬੰਦ ਹੋਈ।
ਘੱਟ-ਵੱਧ ਹੋਇਆ ਵੋਲਟੇਜ
ਕੱਲ੍ਹ ਤੋਂ ਹੁਣ ਤੱਕ ਸ਼ਹਿਰ ਵਿੱਚ ਲਗਾਤਾਰ ਬਿਜਲੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਨ੍ਹਾਂ ਸ਼ਿਕਾਇਤਾਂ ਵਿੱਚ ਬਿਜਲੀ ਦੀ ਖਰਾਬੀ ਅਤੇ ਵੋਲਟੇਜ ਦੇ ਘੱਟ-ਵੱਧ ਹੋਣ ਦਾ ਪਤਾ ਲੱਗਿਆ ਹੈ। ਮੀਂਹ ਕਾਰਨ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਤਾਰਾਂ ਦੇ ਲਟਕੇ ਗੁੱਛੇ ਵੀ ਸਭ ਤੋਂ ਵੱਡੀ ਦਿੱਕਤ ਬਣ ਗਏ ਹਨ।
ਤਾਰਾਂ ਵਿੱਚ ਸ਼ਾਰਟ ਸਰਕਟ
ਮੀਂਹ ਕਾਰਨ ਸ਼ਹਿਰ ਦੇ ਇੱਕ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ 'ਚ ਕਾਫੀ ਦੇਰ ਤੱਕ ਚੰਗਿਆੜੀਆਂ ਅਤੇ ਧਮਾਕੇ ਹੁੰਦੇ ਦੇਖੇ ਗਏ, ਹਾਲਾਂਕਿ ਇਸ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਹ ਘਟਨਾ ਕਾਦੇਸ਼ਾਹ ਚੌਕ ਤੋਂ ਸਾਹਮਣੇ ਆਈ,ਜਿਥੇ ਤਾਰਾਂ ਵਿਚ ਸ਼ਾਰਟ ਸਰਕਟ ਹੋ ਗਈ ਤੇ ਤਾਰਾਂ ਨੂੰ ਅੱਗ ਲੱਗ ਗਈ।