ਜਲੰਧਰ ਦੇ ਕੁਝ ਇਲਾਕਿਆਂ ਵਿੱਚ ਅੱਜ ਬਿਜਲੀ ਦਾ ਕੱਟ ਰਹੇਗਾ। ਦੱਸ ਦੇਈਏ ਕਿ 20 ਮਾਰਚ ਸ਼ਹਿਰ ਦੇ ਵੱਖ-ਵੱਖ ਸਬਸਟੇਸ਼ਨਾਂ ਤੋਂ ਦਰਜਨਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕ੍ਰਮ ਵਿੱਚ 66 ਕੇ.ਵੀ. ਕੋਟ ਸਦਿਕ ਤੋਂ ਚੱਲਣ ਵਾਲੇ ਸਾਰੇ ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹਿਣਗੇ।
ਇਨ੍ਹਾਂ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ
ਜਲੰਧਰ ਦੇ ਬਸਤੀ ਸ਼ੇਖ, ਦਸਮੇਸ਼ ਨਗਰ, ਗੁਰਮਹਿਰ ਐਨਕਲੇਵ, ਰਾਜ ਐਨਕਲੇਵ, ਗੀਤਾ ਕਲੋਨੀ, ਜਨਕ ਨਗਰ, ਬਸਤੀ ਦਾਨਿਸ਼ਮੰਦਾ, ਚੋਪੜਾ ਕਲੋਨੀ, ਧਾਲੀਵਾਲ, ਗਾਖਲ, ਚੌਗਾਵਾਂ, ਸਹਿਝੰਗੀ, ਕੋਟ ਸਦਿਕ, ਕਾਲਾ ਸਿੰਘਾ ਰੋਡ, ਕਾਂਸ਼ੀ ਨਗਰ, ਗ੍ਰੀਨ ਐਵੇਨਿਊ, ਥਿੰਦ ਐਨਕਲੇਵ, ਈਸ਼ਵਰ ਕਲੋਨੀ, ਗੁਰੂ ਨਾਨਕ ਨਗਰ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ।
ਇਸ ਤੋਂ ਇਲਾਵਾ, 66 ਕੇਵੀ ਮਕਸੂਦਾਂ ਸਬਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਅਨਾਜ ਮੰਡੀ ਫੀਡਰ ਦੀ ਸਪਲਾਈ ਵੀ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।