ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਬਖਸ਼ੀਵਾਲ ਥਾਣੇ ਦੀ ਚੌਕੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਗਿਆ। ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਪੁਲਿਸ ਜਾਂਚ 'ਚ ਜੁਟੀ
ਹਮਲੇ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਗ੍ਰਨੇਡ ਇੱਕ ਆਟੋ ਤੋਂ ਸੁੱਟਿਆ ਗਿਆ। ਪੁਲਸ ਨੇ ਉਸ ਆਟੋ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
26 ਦਿਨਾਂ 'ਚ 6ਵਾਂ ਹਮਲਾ
26 ਦਿਨਾਂ 'ਚ ਪੰਜਾਬ 'ਚ ਇਹ 6ਵਾਂ ਹਮਲਾ ਹੈ, ਜਿਸ 'ਚ ਖਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨ 5 ਧਮਾਕੇ ਕਰਨ 'ਚ ਸਫਲ ਰਹੇ ਹਨ। ਪੁਲਿਸ ਨੇ ਇੱਕ ਬੰਬ ਬਰਾਮਦ ਕੀਤਾ ਹੈ, ਜੋ ਉਨ੍ਹਾਂ ਨੇ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਸੀ।