ਜਲੰਧਰ 149ਵਾਂ ਸ੍ਰੀ ਬਾਬਾ ਹਰੀਵੱਲਭ ਸੰਗੀਤ ਸੰਮੇਲਨ 27, 28 ਅਤੇ 29 ਦਸੰਬਰ ਨੂੰ ਆਯੋਜਿਤ ਕੀਤਾ ਗਿਆ ਹੈ । ਇਸ ਸੰਮੇਲਨ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸ੍ਰੀ ਬਾਬਾ ਹਰੀਵੱਲਭ ਸੰਗੀਤ ਮਹਾਂਸਭਾ ਵੱਲੋਂ ਅੱਜ ਜਲੰਧਰ ਪ੍ਰੈਸ ਕਲੱਬ ਵਿਖੇ ਪ੍ਰੈਸ ਵਾਰਤਾ ਕੀਤੀ ਗਈ। ਇਸ ਮੌਕੇ ਪ੍ਰਧਾਨ ਪੂਰਨੀਮਾ ਬੇਰੀ ਨੇ ਕਿਹਾ ਕਿ ਇਸ ਸੰਮੇਲਨ ਤੋਂ ਪਹਿਲਾਂ 23, 24, 25 ਅਤੇ 26 ਦਸੰਬਰ ਨੂੰ ਸੰਗੀਤਕ ਮੁਕਾਬਲੇ ਕਰਵਾਏ ਜਾਣਗੇ |
ਜਿਸ ਤੋਂ ਬਾਅਦ ਇਸ ਸੰਮੇਲਨ ਸ਼ੁਰੂ ਹੋਵੇਗਾ ਜੋ ਕਿ ਤਿੰਨ ਦਿਨ ਤੱਕ ਚੱਲੇਗਾ। ਉਹਨਾਂ ਕਿਹਾ ਕਿ ਇਸ ਸੰਮੇਲਨ ਵਿੱਚ ਹਮੇਸ਼ਾ ਦੀ ਤਰ੍ਹਾਂ ਕਈ ਵੱਡੇ ਆਟਿਸਟ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਪ੍ਰਧਾਨ ਪੂਰਨੀਮਾ ਬੇਰੀ ਨੇ ਸਰਕਾਰ ਨਾਲ ਨਰਾਜ਼ਗੀ ਜਾਹਿਰ ਕਰਦਿਆਂ ਕਿਹਾ ਕਿ ਜੋ ਪੰਜਾਬ ਟੂਰਿਜ਼ਮ ਵਿਭਾਗ ਤੋਂ ਹਰ ਵਾਰ 30 ਲੱਖ ਦਾ ਫੰਡ ਸੋਸਾਇਟੀ ਨੂੰ ਮਿਲਦਾ ਸੀ ਉਹ ਇਸ ਵਾਰ ਨਹੀਂ ਮਿਲਿਆ ਹੈ ਜਿਸ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਬੀਤੇ ਸਮੇਂ ਵਿੱਚ ਸਾਂਸਦ ਰਹਿੰਦਿਆਂ ਸੁਸ਼ੀਲ ਰਿੰਕੂ 10 ਲੱਖ ਅਤੇ ਸਾਬਕਾ ਕੈਬਨਟ ਮੰਤਰੀ ਬਲਕਾਰ ਸਿੰਘ ਹੁਣਾਂ ਵੱਲੋਂ ਵੀ ਲੱਖਾਂ ਰੁਪਏ ਦੀ ਗਰਾਂਟ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਹਾਲੇ ਤੱਕ ਪ੍ਰਾਪਤ ਨਹੀਂ ਹੋਇਆ ਅਤੇ ਅਸਾਰ ਵੀ ਨਜ਼ਰ ਨਹੀਂ ਆ ਰਹੇ।
ਉਨ੍ਹਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਸੁਸਾਇਟੀ ਨੂੰ ਸਰਕਾਰੀ ਫੰਡ ਪ੍ਰਾਪਤ ਨਹੀਂ ਹੋਏ ਜਿਸ ਕਾਰਨ ਪਹਿਲੀ ਵਾਰ ਲੋਕਾਂ ਤੋਂ ਅਤੇ ਸਪੋਂਸਰਾਂ ਤੋਂ ਸਹਿਯੋਗ ਲੈਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸੰਮੇਲਨ ਤੇ ਕੁੱਲ 50 ਲੱਖ ਰੁਪਏ ਦੀ ਲਾਗਤ ਲੱਗਦੀ ਹੈ ,ਜੋ ਕਿ ਇਸ ਵਾਰ ਇਕੱਠਾ ਕਰਨ ਵਿੱਚ ਕਾਫੀ ਮੁਸ਼ਕਿਲ ਪੇਸ਼ ਆਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਦਿਨ ਖਾਸਤੌਰ ਤੇ 28 ਤਰੀਕ ਨੂੰ ਜਰੂਰ ਇਸ ਸੰਮੇਲਨ ਵਿੱਚ ਪਹੁੰਚਣ ਤਾਂ ਜੋ ਉਸ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਆਉਣ ਵਾਲੇ ਪੰਜਾਬ ਗਵਰਨਰ ਨੂੰ ਇਸ ਸੰਮੇਲਨ ਦੀ ਚੰਗੀ ਰੂਪ ਰੇਖਾ ਦਰਸ਼ਾਈ ਜਾ ਸਕੇ, ਕਿਉਂਕਿ ਸਾਨੂੰ ਗਵਰਨਰ ਸਾਹਿਬ ਤੋਂ ਫੰਡਾਂ ਦੇ ਤੌਰ ਤੇ ਕੁਝ ਸਹਾਇਤਾ ਦੀ ਆਸ ਜਰੂਰ ਹੈ। ਪੂਰਨੀਮਾ ਬੇਰੀ ਨੇ ਕਿਹਾ ਕਿ ਸਾਡੀ ਸੁਸਾਇਟੀ ਦੇ ਜਨਰਲ ਸੈਕਟਰੀ ਅਤੇ ਪੰਜਾਬ ਟੂਰਿਜ਼ਮ ਐਡਵਾਈਜ਼ਰ ਦੀਪਕ ਬਾਲੀ ਲਗਾਤਾਰ ਸਰਕਾਰ ਨਾਲ ਰਾਬਤਾ ਬਣਾਏ ਹੋਏ ਨੇ ਤਾਂ ਜੋ ਰੁਕੇ ਹੋਏ ਫੰਡ ਜਾਰੀ ਹੋ ਸਕਣ, ਪਰ ਹਾਲੇ ਤੱਕ ਕਿਸੇ ਤਰ੍ਹਾਂ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ। ਉਨ੍ਹਾਂ ਨੇ ਲੋਕਾਂ ਨੂੰ ਖਾਸ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਸੰਮੇਲਨ 'ਚ ਸ਼ਾਮਲ ਹੋ ਕੇ ਇਸ ਸੰਮੇਲਨ ਦਿ ਰੌਕਣ ਨੂੰ ਹੋਰ ਵਧਾਉਣ | ਉਨ੍ਹਾਂ ਨੇ ਕਿਹਾ ਕਿ ਦਰਸ਼ਕਾਂ ਲਈ ਪੰਡਾਲ ਤੇ ਖਾਣ-ਪੀਣ ਲਈ ਸਟਾੱਲ ਵੀ ਲਗਾਏ ਜਾਣਗੇ |