ਖ਼ਬਰਿਸਤਾਨ ਨੈੱਟਵਰਕ: ਜਲੰਧਰ 'ਚ ਵਡਾਲਾ ਚੌਕ ਦੇ ਅਧੀਨ ਟਾਵਰ ਐਨਕਲੇਵ 'ਚ ਇੱਕ ਕੁੱਤੇ ਨੇ ਬੱਚੇ 'ਤੇ ਹਮਲਾ ਕਰ ਦਿੱਤਾ| ਜਿਸ ਕਾਰਨ ਬੱਚਾ ਗਗੰਭੀਰ ਜ਼ਖਮੀ ਹੋ ਗਿਆ| ਦੱਸਿਆ ਜਾ ਰਿਹਾ ਹੈ ਕਿ ਕੁੱਤੇ ਨੇ ਬੱਚੇ ਦੀ ਬਾਂਹ ਨੂੰ ਬੁਰੀ ਤਰ੍ਹਾਂ ਨੋਚਿਆ ਹੈ। ਬੱਚੇ ਦੀ ਬਾਂਹ 'ਤੇ ਇੱਕ ਇੰਚ ਤੋਂ ਵੱਧ ਡੂੰਘੇ ਜ਼ਖ਼ਮ ਹਨ। ਬੱਚੇ ਦੀ ਪਛਾਣ 6 ਸਾਲਾ ਸਾਰਥਿਕ ਵਜੋਂ ਹੋਈ ਹੈ|
ਘਟਨਾ ਤੋਂ ਬਾਅਦ ਬੱਚਾ ਬੁਰੀ ਤਰ੍ਹਾਂ ਡਰਿਆ
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੱਚਾ ਇੰਨਾ ਡਰ ਗਿਆ ਕਿ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ| ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਉਸਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ। ਉਨ੍ਹਾਂ ਨੇ ਦੱਸਿਆ ਕਿ ਜਦ ਉਹ ਬੱਚੇ ਦੇ ਟੀਕਾ ਲਗਵਾਉਣ ਸਿਵਲ ਹਸਪਤਾਲ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਉਨਹ ਕੋਲ ਇੱਕ ਦਿਨ ਕੁੱਤਿਆਂ ਦੇ ਕੱਟਣ ਦੇ 50 ਮਾਮਲੇ ਆਏ ਸਨ| ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਕੁੱਤਿਆਂ ਦੀ ਸਮੱਸਿਆ ਦਾ ਹੱਲ ਲੱਭਣ ਦੀ ਅਪੀਲ ਕੀਤੀ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਿਤਾ ਦੇਵਨਾਥ ਭਾਟੀਆ ਨੇ ਕਿਹਾ ਕਿ ਬੱਚਿਆਂ ਨੂੰ ਗਲੀ ਵਿੱਚ ਖੇਡਣ ਤੋਂ ਨਹੀਂ ਰੋਕਿਆ ਜਾ ਸਕਦਾ। ਪਰ ਦੂਜੇ ਪਾਸੇ, ਕੁੱਤਿਆਂ ਦੇ ਵਧਦੇ ਆਤੰਕ ਕਾਰਨ, ਉਸਦੇ ਪੁੱਤਰ ਨੂੰ ਇੱਕ ਹਲਕੇ ਕੁੱਤੇ ਨੇ ਵੱਢ ਲਿਆ।ਉਨ੍ਹਾਂ ਨੇ ਕਿਹਾ ਕਿ ਅੱਜ ਮੇਰੇ ਪੁੱਤਰ ਨੂੰ ਕੁੱਤੇ ਨੇ ਵੱਢ ਲਿਆ ਹੈ, ਕੱਲ੍ਹ ਕਿਸੇ ਹੋਰ ਨਾਲ ਵੱਡਾ ਹਾਦਸਾ ਹੋ ਸਕਦਾ ਹੈ। ਇਸ ਦੌਰਾਨ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਸਰਪੰਚ ਸੰਗੀਤਾ ਰਾਣੀ ਨਾਲ ਗੱਲ ਕੀਤੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ ਅਤੇ ਬੱਚੇ ਦਾ ਇਲਾਜ ਕਰਵਾਇਆ।ਇਸ ਦੌਰਾਨ ਸਰਪੰਚ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਵਾਰਾ ਕੁੱਤਿਆਂ ਨੂੰ ਖਾਣਾ ਨਾ ਦੇਣ ।
ਘਟਨਾ CCTV 'ਚ ਕੈਦ
ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਗਲੀ ਵਿੱਚ ਖੜ੍ਹਾ ਸੀ, ਇਸ ਦੌਰਾਨ ਸਾਹਮਣੇ ਤੋਂ ਇੱਕ ਕੁੱਤਾ ਭੱਜਦਾ ਆਇਆ ਅਤੇ ਉਸ ਨੂੰ ਵੱਢਣ ਲੱਗਾ । ਜਦ ਬੱਚਾ ਆਪਣੀ ਜਾਨ ਬਚਾਉਣ ਲਈ ਸਾਹਮਣੇ ਵਾਲੇ ਘਰ ਦੇ ਗੇਟ ਤੱਕ ਗਿਆ ਤਾਂ ਕੁੱਤੇ ਨੇ ਉਸਨੂੰ ਜ਼ਮੀਨ 'ਤੇ ਸੁੱਟ ਕੇ ਨੋਚਣ ਲੱਗਿਆ | ਬੱਚੇ ਦੀਆਂ ਚੀਕਾਂ ਸੁਣ ਕੇ ਗਲੀ ਦੇ ਲੋਕ ਭੱਜ ਕੇ ਆਏ ਅਤੇ ਬੱਚੇ ਨੂੰ ਕੁੱਤੇ ਤੋਂ ਬਚਾਇਆ।