ਜੇਕਰ ਸਤੰਬਰ ਮਹੀਨੇ 'ਚ ਆਉਣ ਵਾਲੇ ਦਿਨਾਂ 'ਚ ਬੈਂਕ 'ਚ ਤੁਹਾਡਾ ਕੋਈ ਜ਼ਰੂਰੀ ਕੰਮ ਹੈ ਤਾਂ ਅੱਜ ਹੀ ਪੂਰਾ ਕਰ ਲਓ। ਕਿਉਂਕਿ 13 ਸਤੰਬਰ ਤੋਂ 17 ਸਤੰਬਰ ਤੱਕ ਬੈਂਕ ਛੁੱਟੀਆਂ ਹੋਣਗੀਆਂ। ਜਿਸ ਕਾਰਨ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
13 ਤੋਂ 17 ਸਤੰਬਰ ਤੱਕ ਹੋਣਗੀਆਂ ਛੁੱਟੀਆਂ
13 ਸਤੰਬਰ ਨੂੰ ਰਾਮਦੇਵ ਜਯੰਤੀ, ਤੇਜਾ ਦਸ਼ਮੀ ਅਤੇ ਖੇਜਡਲੀ ਸ਼ਹੀਦੀ ਦਿਵਸ ਦੇ ਮੌਕੇ 'ਤੇ ਰਾਜਸਥਾਨ 'ਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਰਹਿਣਗੇ ਬੰਦ
14 ਸਤੰਬਰ ਨੂੰ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕ ਤੇ ਸਰਕਾਰੀ ਦਫਤਰ ਰਹਿਣਗੇ ਬੰਦ। ਇਸ ਦੇ ਨਾਲ ਹੀ ਓਨਮ ਦਾ ਤਿਉਹਾਰ ਵੀ ਪੂਰੇ ਭਾਰਤ ਵਿੱਚ ਖਾਸ ਕਰਕੇ ਕੇਰਲ ਵਿੱਚ ਮਨਾਇਆ ਜਾਵੇਗਾ।
15 ਸਤੰਬਰ ਦਿਨ ਐਤਵਾਰ ਨੂੰ ਆਮ ਵਾਂਗ ਛੁੱਟੀ ਰਹੇਗੀ। ਇਸ ਤੋਂ ਇਲਾਵਾ ਕੇਰਲ 'ਚ ਵੀ ਤਿਰੂਵੋਨਮ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਕਾਰਨ ਪੂਰੇ ਸੂਬੇ 'ਚ ਛੁੱਟੀ ਰਹੇਗੀ।
16 ਸਤੰਬਰ ਨੂੰ ਈਦ-ਏ-ਮਿਲਾਦ ਮਨਾਇਆ ਜਾਵੇਗਾ, ਜੋ ਕਿ ਮੁਸਲਿਮ ਭਾਈਚਾਰੇ ਲਈ ਖਾਸ ਮੌਕਾ ਹੈ। ਇਸ ਦਿਨ ਸਕੂਲ, ਬੈਂਕ ਤੇ ਦਫ਼ਤਰ ਵੀ ਬੰਦ ਰਹਿਣਗੇ।
17 ਸਤੰਬਰ ਨੂੰ ਬਾਂਸਵਾੜਾ ਵਿੱਚ ਅਨੰਤ ਚਤੁਰਦਸ਼ੀ ਦੀ ਸਥਾਨਕ ਛੁੱਟੀ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਇਹ ਛੁੱਟੀਆਂ ਸਾਰੀਆਂ ਥਾਵਾਂ 'ਤੇ ਨਹੀਂ ਹੋਣਗੀਆਂ। ਇਨ੍ਹਾਂ ਤਿਉਹਾਰਾਂ ਅਤੇ ਛੁੱਟੀਆਂ ਨੂੰ ਮੁੱਖ ਰੱਖਦਿਆਂ ਸਰਕਾਰ ਨੇ 13 ਤੋਂ 17 ਸਤੰਬਰ ਤੱਕ ਵੱਖ-ਵੱਖ ਥਾਵਾਂ 'ਤੇ ਛੁੱਟੀਆਂ ਦਾ ਐਲਾਨ ਕੀਤਾ ਹੈ।