ਲੁਧਿਆਣਾ ਦੇ ਟਿੱਬਾ ਰੋਡ 'ਤੇ ਕੱਪੜੇ ਦੀ ਦੁਕਾਨ 'ਤੇ 15 ਤੋਂ 20 ਨੌਜਵਾਨਾਂ ਨੇ ਹੰਗਾਮਾ ਕੀਤਾ। ਹਮਲਾਵਰਾਂ ਨੇ ਦੁਕਾਨ 'ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕੀਤਾ , ਜਿਸ ਕਾਰਨ ਉਸ ਦੇ ਸ਼ੀਸ਼ੇ ਟੁੱਟ ਗਏ । ਉਹ ਦੁਕਾਨ 'ਚ ਪਈ 78 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਇਲਾਕੇ 'ਚ ਖੜ੍ਹੇ ਵਾਹਨਾਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀ ਕਾਫੀ ਡਰੇ ਹੋਏ ਹਨ।
ਪੁਰਾਣੀ ਰੰਜਿਸ਼ ਕਾਰਨ ਕੀਤਾ ਹਮਲਾ
ਘਟਨਾ ਸਬੰਧੀ ਪੀੜਤ ਦੁਕਾਨਦਾਰ ਲਵਦੀਪ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਬਾਹਰ ਕੱਪੜੇ ਦੀ ਦੁਕਾਨ ਖੋਲ੍ਹੀ ਹੋਈ ਸੀ ਜਿਸ ਨੂੰ ਲੈ ਕੇ ਇੱਕ ਦਿਨ ਪਹਿਲਾਂ ਇਲਾਕੇ ਵਿੱਚ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਉਸ ਲੜਾਈ ਨੂੰ ਉਨ੍ਹਾਂ ਨੇ ਸ਼ਾਂਤ ਕਰਵਾਇਆ ਸੀ। ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਦੁਕਾਨ ਦੀ ਭੰਨਤੋੜ ਕੀਤੀ ਅਤੇ ਬੈਗ ਵਿੱਚ ਪਏ 78 ਹਜ਼ਾਰ ਰੁਪਏ ਲੈ ਕੇ ਫ਼ਰਾਰ ਹੋ ਗਏ।
ਹਮਲਾਵਰਾਂ ਨੇ ਇਲਾਕੇ 'ਚ ਕੀਤੀ ਭੰਨਤੋੜ
ਪੀੜਤ ਦੁਕਾਨਦਾਰ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਹਮਲਾਵਰਾਂ ਤੋਂ ਬਚਾਉਣ ਲਈ ਮੇਰੇ ਮਾਸੜ 'ਚ ਆ ਗਏ ਅਤੇ ਉਨ੍ਹਾਂ ਨੇ ਉਸ ਦਾ ਫੋਨ ਖੋਹ ਲਿਆ। ਇਸ ਤੋਂ ਬਾਅਦ ਜਾਂਦੇ-ਜਾਂਦੇ ਹਮਲਾਵਰਾਂ ਨੇ ਇਲਾਕੇ 'ਚ ਖੜ੍ਹੇ ਸਾਰੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ।
ਪੁਲਿਸ ਨੇ ਸ਼ਿਕਾਇਤ ਕਰਵਾਈ ਦਰਜ
ਘਟਨਾ ਤੋਂ ਬਾਅਦ ਲਵਦੀਪ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੀੜਤ ਨੇ ਮੁਲਜ਼ਮ ਜਸਪਾਲ ਰਾਣਾ, ਮਨੋਜ ਕੁਮਾਰ, ਨਮਨ ਬਾਂਸਲ, ਅਮਨ ਨਾਗਪਾਲ, ਕਰਨਪ੍ਰੀਤ ਅਤੇ ਦੀਪਕ ਕੁਮਾਰ ਸਮੇਤ 10 ਤੋਂ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।