ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਵਿੱਚ ਇੱਕ ਪ੍ਰਾਪਰਟੀ ਡੀਲਰ 'ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੀਆ ਕਾਰ ਵਿਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ ਜ਼ਖਮੀ ਹੋਏ ਜਸਵਿੰਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਦੋਸਤਾਂ ਨਾਲ ਡਿਨਰ ਕਰ ਕੇ ਆ ਰਿਹਾ ਸੀ ਵਾਪਸ
ਜਾਣਕਾਰੀ ਅਨੁਸਾਰ ਜਸਵਿੰਦਰ ਸੋਮਵਾਰ ਰਾਤ ਨੂੰ ਆਪਣੇ ਦੋਸਤਾਂ ਨਾਲ ਖਾਣਾ ਖਾਣ ਬਾਹਰ ਗਿਆ ਸੀ ਜਦੋਂ ਰਾਤ 10:45 ਵਜੇ ਦੇ ਕਰੀਬ ਵਾਪਸ ਆਉਂਦੇ ਸਮੇਂ ਉਹ ਢੋਲੇਵਾਲ ਗੁਰਦੁਆਰਾ ਫੇਰੂਮਾਨ ਸਾਹਿਬ ਦੇ ਬਾਹਰ ਪਹੁੰਚਿਆ ਤਾਂ ਇੱਕ KIA ਕਾਰ ਵਿੱਚ 5 ਤੋਂ 6 ਬਦਮਾਸ਼ ਸਵਾਰ ਹੋ ਕੇ ਆਏ। ਬਦਮਾਸ਼ਾਂ ਨੇ ਜਸਵਿੰਦਰ ਦੀ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਅਤੇ ਉਸਦੀ ਕਾਰ ਨੂੰ ਘੇਰ ਕੇ ਹਮਲਾ ਕਰ ਦਿੱਤਾ।
ਪਹਿਲਾਂ ਵੀ ਹੋ ਚੁੱਕਾ ਹਮਲਾ
ਇਸ ਘਟਨਾ ਵਿੱਚ ਫਾਇਰਿੰਗ ਵੀ ਕੀਤੀ ਗਈ, ਜਸਵਿੰਦਰ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਸਵਿੰਦਰ ਦੀ ਹਮਲਾਵਰਾਂ ਨਾਲ ਕੀ ਦੁਸ਼ਮਣੀ ਸੀ ਜਾਂ ਕੋਈ ਰੰਜਿਸ਼ ਦਾ ਮਾਮਲਾ ਹੈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪਹਿਲਾਂ ਵੀ ਕੁਝ ਲੋਕਾਂ ਨੇ ਜਸਵਿੰਦਰ 'ਤੇ ਗੋਲੀਬਾਰੀ ਕੀਤੀ ਸੀ, ਪਰ ਉਸ ਸਮੇਂ ਗੋਲੀ ਉਸਦੀ ਕਾਰ 'ਤੇ ਲੱਗੀ ਸੀ। ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।