ਖਬਰਿਸਤਾਨ ਨੈੱਟਵਰਕ- ਇਕ ਹੈਰਾਨੀਜਨਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੀ ਐੱਮ ਦੇ ਕਾਫਲੇ ਵਿਚ ਚੱਲ ਰਹੀਆਂ ਗੱਡੀਆਂ ਇਕੋ ਸਮੇਂ ਰੁਕ ਗਈਆਂ ਕਿਉਂਕਿ ਗੱਡੀਆਂ ਵਿਚ ਪੈਟਰੋਲ ਦੀ ਜਗ੍ਹਾ ਪਾਣੀ ਭਰ ਦਿੱਤਾ ਗਿਆ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਕਾਫ਼ਲੇ ਦੇ 19 ਵਾਹਨ ਡੀਜ਼ਲ ਦੀ ਬਜਾਏ ਪਾਣੀ ਭਰਨ ਕਾਰਨ ਇਕਦਮ ਰੁਕ ਗਏ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਕਾਫ਼ਲੇ ਦੇ ਲਗਭਗ 19 ਵਾਹਨ ਧੋਸੀ ਪਿੰਡ ਨੇੜੇ ਭਾਰਤ ਪੈਟਰੋਲ ਪੰਪ ਤੋਂ ਡੀਜ਼ਲ ਭਰ ਕੇ ਆਏ ਸਨ। ਪਰ ਡੀਜ਼ਲ ਭਰਨ ਤੋਂ ਥੋੜ੍ਹੀ ਦੇਰ ਬਾਅਦ, ਗੱਡੀਆਂ ਅਚਾਨਕ ਚਲਦੀਆਂ ਹੋਈਆਂ ਰੁਕ ਗਈਆਂ। ਜਿਸ ਤੋਂ ਬਾਅਦ ਟੀਮ ਜਾਂਚ ਲਈ ਪਹੁੰਚੀ।
20 ਲੀਟਰ ਡੀਜ਼ਲ ਦੀ ਬਜਾਏ 10 ਲੀਟਰ ਪਾਣੀ ਨਿਕਲਿਆ
ਜਦੋਂ ਸਾਰੀਆਂ ਗੱਡੀਆਂ ਵਿੱਚੋਂ ਡੀਜ਼ਲ ਖਾਲੀ ਕੀਤਾ ਗਿਆ ਤਾਂ ਉਸ ਵਿੱਚ ਪਾਣੀ ਨਿਕਲ ਆਇਆ। ਇਸ ਦੌਰਾਨ ਪਤਾ ਲੱਗਾ ਕਿ ਜਿਨ੍ਹਾਂ ਗੱਡੀਆਂ ਵਿੱਚ 20 ਲੀਟਰ ਡੀਜ਼ਲ ਭਰਿਆ ਗਿਆ ਸੀ, ਉਨ੍ਹਾਂ ਵਿੱਚੋਂ ਲਗਭਗ 10 ਲੀਟਰ ਪਾਣੀ ਨਿਕਲਿਆ। ਤੁਹਾਨੂੰ ਦੱਸ ਦੇਈਏ ਕਿ ਇਹ ਸਥਿਤੀ ਲਗਭਗ ਸਾਰੀਆਂ ਗੱਡੀਆਂ ਵਿੱਚ ਪਾਈ ਗਈ। ਇਸ ਦੇ ਨਾਲ ਹੀ ਇੱਕ ਟਰੱਕ ਡਰਾਈਵਰ ਨੇ 200 ਲੀਟਰ ਡੀਜ਼ਲ ਵੀ ਭਰਿਆ, ਜੋ ਥੋੜ੍ਹੀ ਦੂਰੀ 'ਤੇ ਰੁਕ ਗਿਆ।
ਪੈਟਰੋਲ ਪੰਪ ਸੀਲ
ਇਸ ਮਾਮਲੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਭਾਰਤ ਪੈਟਰੋਲੀਅਮ ਦੇ ਏਰੀਆ ਮੈਨੇਜਰ ਸ਼੍ਰੀਧਰ ਨੂੰ ਫੋਨ ਕੀਤਾ। ਮੈਨੇਜਰ ਨੇ ਸੰਭਾਵਨਾ ਪ੍ਰਗਟ ਕੀਤੀ ਕਿ ਮੀਂਹ ਕਾਰਨ ਪੈਟਰੋਲ ਟੈਂਕ ਵਿੱਚ ਪਾਣੀ ਲੀਕ ਹੋ ਗਿਆ ਹੈ। ਫਿਲਹਾਲ, ਪੈਟਰੋਲ ਪੰਪ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਇੰਦੌਰ ਤੋਂ ਨਵੇਂ ਵਾਹਨਾਂ ਦਾ ਪ੍ਰਬੰਧ ਕਰਕੇ ਰਤਲਾਮ ਭੇਜਿਆ ਗਿਆ ਸੀ ਤਾਂ ਜੋ ਸ਼ੁੱਕਰਵਾਰ ਨੂੰ ਹੋਣ ਵਾਲੇ ਐਮਪੀ ਰਾਈਜ਼ ਕਨਕਲੇਵ ਵਿੱਚ ਕੋਈ ਰੁਕਾਵਟ ਨਾ ਆਵੇ।