ਖਬਰਿਸਤਾਨ ਨੈੱਟਵਰਕ- ਜਲੰਧਰ ਵਿੱਚ ਇੱਕ ਵਾਰ ਫਿਰ ਰੇਲਵੇ ਗੇਟਮੈਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਕਾਰਨ ਰੇਲਵੇ ਫਾਟਕ ਉਤੇ ਵੱਡਾ ਹਾਦਸਾ ਵਾਪਰ ਸਕਦਾ ਸੀ । ਦਰਅਸਲ, ਨਕੋਦਰ ਰੇਲਵੇ ਫਾਟਕ ਲੋਹੀਆਂ ਵਿਖੇ ਫਾਟਕ ਖੁੱਲ੍ਹਾ ਸੀ, ਜਦੋਂ ਕਿ ਗੇਟਮੈਨ ਫਾਟਕ ਬੰਦ ਕਰਨ ਦੀ ਬਜਾਏ ਆਰਾਮ ਨਾਲ ਸੌਂ ਰਿਹਾ ਸੀ ਕਿ ਅਚਾਨਕ ਉਧਰੋਂ ਇੱਕ ਟਰੇਨ ਆ ਆਈ। ਫਾਟਕ ਖੁੱਲ੍ਹਾ ਹੋਣ ਕਾਰਨ ਲੋਕ ਉੱਥੋਂ ਲੰਘ ਰਹੇ ਸਨ ਪਰ ਟ੍ਰੇਨ ਨੂੰ ਆਉਂਦੇ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਘਬਰਾ ਗਏ।
ਲੋਕੋ ਪਾਇਲਟ ਨੇ ਦਿਖਾਈ ਸਿਆਣਪ
ਇਸ ਦੌਰਾਨ ਲੋਕੋ ਪਾਇਲਟ ਦੀ ਸਿਆਣਪ ਨੇ ਕਈ ਜਾਨਾਂ ਬਚਾ ਲਈਆਂ, ਉਸ ਨੇ ਦੇਖਿਆ ਕਿ ਫਾਟਕ ਖੁੱਲ੍ਹਾ ਹੈ ਤੇ ਲੋਕ ਉਥੋਂ ਲੰਘ ਰਹੇ ਹਨ, ਜਿਸ ਕਾਰਨ ਉਸਨੇ ਪਹਿਲਾਂ ਹੀ ਟਰੇਨ ਰੋਕ ਦਿੱਤੀ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਗੇਟਮੈਨ ਕੈਬਿਨ ਵਿੱਚ ਸੁੱਤਾ ਪਿਆ ਸੀ
ਟਰੇਨ ਰੋਕਣ ਤੋਂ ਬਾਅਦ, ਲੋਕੋ ਪਾਇਲਟ ਅਤੇ ਗਾਰਡ ਹੇਠਾਂ ਉਤਰੇ ਅਤੇ ਸਿੱਧੇ ਗੇਟਮੈਨ ਦੇ ਕੈਬਿਨ ਵਿੱਚ ਚਲੇ ਗਏ। ਦੋਵੇਂ ਉੱਥੇ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਗੇਟਮੈਨ ਆਰਾਮ ਨਾਲ ਸੌਂ ਰਿਹਾ ਸੀ। ਉਸ ਨੂੰ ਵਾਰ-ਵਾਰ ਜਗਾਉਣ ਦੇ ਬਾਵਜੂਦ, ਗੇਟਮੈਨ ਨਹੀਂ ਉੱਠਿਆ, ਫਿਰ ਲੋਕੋ ਪਾਇਲਟ ਅਤੇ ਗਾਰਡ ਨੇ ਖੁਦ ਫਾਟਕ ਬੰਦ ਕਰ ਦਿੱਤਾ।
ਲੋਕਾਂ ਨਾਲ ਬਹਿਸ ਕੀਤੀ, ਪਰ ਗਲਤੀ ਨਹੀਂ ਮੰਨੀ
ਫਾਟਕ ਬੰਦ ਕਰਨ ਤੋਂ ਬਾਅਦ ਟਰੇਨ ਉੱਥੋਂ ਲੰਘ ਗਈ। ਪਰ ਇਸ ਦੌਰਾਨ, ਫਾਟਕ ਬੰਦ ਹੋਣ ਕਾਰਨ, ਉੱਥੇ ਮੌਜੂਦ ਲੋਕ ਪਰੇਸ਼ਾਨ ਹੋਣ ਲੱਗੇ। ਇਸ ਤੋਂ ਬਾਅਦ ਲੋਕਾਂ ਨੇ ਗੇਟਮੈਨ ਨੂੰ ਜਗਾਇਆ ਅਤੇ ਇਸ ਬਾਰੇ ਦੱਸਿਆ। ਆਪਣੀ ਗਲਤੀ ਮੰਨਣ ਦੀ ਬਜਾਏ, ਗੇਟਮੈਨ ਲੋਕਾਂ ਨਾਲ ਬਹਿਸ ਕਰਨ ਲੱਗ ਪਿਆ, ਪਰ ਉਸਨੇ ਆਪਣੀ ਗਲਤੀ ਨਹੀਂ ਮੰਨੀ।
ਗੇਟਮੈਨ ਦੀ ਲਾਪ੍ਰਵਾਹੀ ਕਾਰਣ ਹੋ ਸਕਦਾ ਸੀ ਵੱਡਾ ਹਾਦਸਾ
ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਟਰੇਨ ਨਾ ਰੁਕਦੀ ਤਾਂ ਹਾਦਸਾ ਹੋ ਸਕਦਾ ਸੀ, ਇਸ ਲਈ ਕੌਣ ਜ਼ਿੰਮੇਵਾਰ ਹੁੰਦਾ। ਜਦੋਂ ਗੇਟਮੈਨ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਲਈ ਕਿਹਾ ਗਿਆ ਤਾਂ ਉਸਨੇ ਸਾਡੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਗੇਟਮੈਨ ਦੀ ਲਾਪਰਵਾਹੀ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਹੀ ਉਹ ਸਬਕ ਸਿੱਖੇਗਾ।