ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਗਰਭਵਤੀ ਮਹਿਲਾ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈl ਮਹਿਲਾ ਨੇ ਆਪਣੇ ਸਹੁਰਾ ਪਰਿਵਾਰ 'ਤੇ ਕੁੱਟਮਾਰ ਦੇ ਆਰੋਪ ਲਗਾਏ ਗਏ ਹਨ| ਉਸਨੇ ਦੱਸਿਆ ਕਿ ਉਸ ਦਾ ਦਿਉਰ ਅਤੇ ਮਾਮਾ ਸਹੁਰਾ ਉਸ ਨਾਲ ਕੁੱਟਮਾਰ ਕਰਦੇ ਹਨ l ਉਸਦੀ ਸੱਸ ਵੀ ਇਸ ਮਾਮਲੇ 'ਚ ਸ਼ਾਮਲ ਹੈ | ਪੀੜਿਤ ਮੋਨਿਕਾ ਨੇ ਦੱਸਿਆ ਕਿ ਉਹ ਵਡਾਲਾ ਚੌਂਕ ਦੇ ਨਜ਼ਦੀਕ ਬੰਬੇ ਕਲੋਨੀ 'ਚ ਸਹੁਰਾ ਪਰਿਵਾਰ ਨਾਲ ਰਹਿ ਰਹੀ ਸੀ, ਪਰ ਲੜਾਈ-ਝਗੜੇ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਉਹ ਵਡਾਲਾ ਚੌਂਕ ਦੇ ਨਜ਼ਦੀਕ ਸਾਈਂ ਮੰਦਰ ਦੇ ਨੇੜੇ ਆਪਣੀ ਮਾਸੀ ਦੇ ਕੋਲ ਰਹਿ ਰਹੀ ਹੈ l ਤਾਂ ਜੋ ਬੱਚੇ 'ਤੇ ਕੋਈ ਅਸਰ ਨਾ ਪਵੇ |
ਮਹਿਲਾ ਨੇ ਦੱਸਿਆ ਕਿ 3 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ | ਉਹ ਸੱਤ ਮਹੀਨੇ ਦੀ ਗਰਵਭਤੀ ਹੈ| ਦੱਸਿਆ ਕਿ ਵਿਆਹ ਤੋਂ ਪੰਦਰ੍ਹਾਂ-ਵੀਹ ਦਿਨਾਂ ਬਾਅਦ ਹੀ ਉਸਦੇ ਪਤੀ ਛੱਤ ਤੋਂ ਡਿੱਗਣ ਕਾਰਨ ਅਪਾਹਿਜ ਹੋ ਗਏ | ਉਸਨੇ ਦੱਸਿਆ ਕਿ ਜੇਕਰ ਉਸਦਾ ਪਤੀ ਕੁਝ ਕਹਿੰਦਾ ਹੈ ਤਾਂ ਉਹ ਉਸ ਦੀ ਵੀ ਕੁੱਟ-ਮਾਰ ਕਰਦੇ ਹਨ | ਉਸਦੇ ਸਹੁਰਾ ਪਰਿਵਾਰ ਵੱਲੋਂ ਮਹਿਲਾ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਪੇਕੇ ਘਰ ਜਾ ਕੇ ਰਹੇ |
ਇਸ ਬਾਰੇ ਉਨ੍ਹਾਂ ਨੇ ਪੁਲਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ, ਪਰ ਉਨ੍ਹਾਂ ਵੱਲੋਂ ਬੀਤੇ ਦਿਨ ਸਮਝੌਤਾ ਕਰਵਾਇਆ ਗਿਆ ਸੀ | ਉਸਦੀ ਮਾਸੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਉਸ ਨਾਲ ਕੁੱਟ ਮਾਰ ਕੀਤੀ ਸੀ | ਅੱਜ ਉਨ੍ਹਾਂ ਵੱਲੋਂ ਫਿਰ ਕੁੱਟਮਾਰ ਕੀਤੀ ਗਈ | ਇਸ ਹਮਲੇ 'ਚ ਦੋ ਮਹਿਲਾ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਹਨ | ਉਨ੍ਹਾਂ ਦੇ ਘਰ ਦੇ ਦਰਵਾਜੇ ਵੀ ਤੋੜ ਦਿੱਤੇ|
ਉਨ੍ਹਾਂ ਨੇ ਪੁਲਿਸ ਵਾਲਿਆਂ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ | ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ |