ਜਲੰਧਰ ਕਮਿਸ਼ਨਰੇਟ ਪੁਲਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ, ਜਿਥੇ ਉਨ੍ਹਾਂ ਨੇ ਸਾਈਬਰ ਕਰਾਈਮ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਲੋਕਾਂ ਨੂੰ ਫੋਨ ਕਰ ਕੇ ਸਾਈਬਰ ਕਰਾਈਮ ਵਿਚ ਫਸਾਉਂਦੇ ਸਨ
ਜਾਣਕਾਰੀ ਅਨੁਸਾਰ ਕਮਿਸ਼ਨਰੇਟ ਪੁਲਸ ਨੇ ਤਿੰਨ ਰਾਜਾਂ ਦੇ ਕਰੀਬ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਹ ਗਿਰੋਹ ਭੋਲੇ ਭਾਲੇ ਲੋਕਾਂ ਨੂੰ ਫੋਨ ਕਰ ਕੇ ਸਾਈਬਰ ਕਰਾਈਮ ਵਿੱਚ ਫਸਾਉਂਦਾ ਸੀ ਅਤੇ ਉਨ੍ਹਾਂ ਨਾਲ ਧੋਖਾਧੜੀ ਕਰਦਾ ਸੀ। ਇਸ ਬਹੁ-ਰਾਜੀ ਗਿਰੋਹ ਵੱਲੋਂ 61 ਸਾਈਬਰ ਧੋਖਾਧੜੀਆਂ ਕੀਤੀਆਂ ਗਈਆਂ ਸਨ।
ਧੋਖਾਧੜੀ ਦਾ ਨੈੱਟਵਰਕ 6 ਰਾਜਾਂ ਵਿਚ ਫੈਲਿਆ
ਦੱਸ ਦੇਈਏ ਕਿ ਮੁਲਜ਼ਮਾਂ ਦਾ ਇਹ ਨੈੱਟਵਰਕ 6 ਰਾਜਾਂ ਵਿੱਚ ਫੈਲਿਆ ਹੋਇਆ ਸੀ। ਪੁਲਸ ਨੇ ਮੁਲਜ਼ਮਾਂ ਕੋਲੋਂ ਦਰਜਨਾਂ ਏਟੀਐਮ, ਗੱਡੀਆਂ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਬਾਰੇ ਪੁਲਸ ਅਗਲੇਰੀ ਜਾਂਚ ਕਰ ਰਹੀ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ
ਇਸ ਸਬੰਧੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ। ਪੁਲਸ ਨੇ ਮੁਲਜ਼ਮਾਂ ਕੋਲੋਂ 19 ਬੈਂਕ ਖਾਤੇ ਜ਼ਬਤ ਕੀਤੇ ਹਨ, ਜਿਸ ਦੀ ਡਿਟੇਲਿੰਗ ਕੀਤੀ ਜਾ ਰਹੀ ਹੈ ਕਿਉਂਕਿ ਧੋਖਾਧੜੀ ਤੋਂ ਬਾਅਦ ਉਕਤ ਮੁਲਜ਼ਮ ਧੋਖਾਧੜੀ ਦਾ ਪੈਸਾ ਇਨ੍ਹਾਂ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਉਂਦੇ ਸਨ। ਇਨ੍ਹਾਂ ਖਾਤਿਆਂ 'ਚ ਪਿਛਲੇ 61 ਫਰਾਡਾਂ ਦਾ ਪੈਸਾ ਵੀ ਜਮ੍ਹਾ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਲੰਧਰ ਸਿਟੀ ਪੁਲਸ ਮੁਲਜ਼ਮਾਂ ਤੋਂ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕਰ ਰਹੀ ਹੈ ਅਜੇ ਹੋਰ ਵੀ ਖੁਲਾਸੇ ਹੋ ਸਕਦੇ ਹਨ।