ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਅੱਜ ਮੀਂਹ ਪਵੇਗਾ| ਮੌਸਮ ਵਿਭਾਗ ਨੇ ਸੂਬੇ ਦੇ ਚਾਰ ਜਿਲ੍ਹਿਆਂ 'ਚ ਮੀਂਹ ਨੂੰ ਲੈ ਕੇ ਯੈੱਲੋ ਅਲਰਟ ਜਾਰੀ ਕੀਤਾ ਹੈ | ਸ਼ਨੀਵਾਰ ਨੂੰ 14 ਜ਼ਿਲਿਆਂ 'ਚ ਚੇਤਾਵਨੀ ਦਿੱਤੀ ਗਈ ਹੈ| ਸੂਬੇ 'ਚ ਤੇਜ਼ ਬਾਰਸ਼ ਦੇ ਨਾਲ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ | ਅੱਜ ਸਵੇਰ ਤੋਂ ਹੀ ਧੁੱਪ ਨਿਕਲੀ ਹੋਈ ਹੈ |
ਇਹ ਜ਼ਿਲ੍ਹਾ ਰਿਹਾ ਸਭ ਤੋਂ ਗਰਮ
ਬੀਤੇ ਦਿਨ ਪੂਰੇ ਰਾਜ 'ਚ ਭਾਰੀ ਮੀਂਹ ਪਿਆ ਜਿਸ ਕਾਰਨ ਹੁੰਮਸ ਭਰੀ ਗਮਮੀ ਤੋਂ ਰਾਹਤ ਮਿਲੀ | ਹਾਲਾਂਕਿ ਬਾਰਸ਼ ਤੋਂ ਬਾਅਦ ਦੁਪਿਹਰ ਨੂੰ ਧੁੱਪ ਨਿਕਲਣ ਕਾਰਨ ਤਾਪਮਾਨ ਵਧਿਆ ਹੈ | ਕਈ ਜਿਲ੍ਹਿਆਂ ਦਾ ਤਾਪਮਾਨ 30 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਹੈ | ਫਰੀਦਕੋਟ 'ਚ ਸਭ ਤੋਂ ਵੱਧ ਤਾਪਮਾਨ 38 ਡਿਗਰੀ ਦਰਜ ਕੀਤਾ ਗਿਆ ਹੈ | ਅਮ੍ਰਿਤਸਰ , ਫਿਰੋਜਪੁਰ , ਫਾਜਲਿਕਾ ਅਤੇ ਜਲੰਧਰ 'ਚ 30 ਡਿਗਰੀ ਦੇ ਕਰੀਬ ਤਾਪਮਾਨ ਦਰਜ ਕੀਤਾ ਗਿਆ|
ਰਾਜ 'ਚ ਅੱਜ ਵੀ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਵਾਨਾ ਹੈ | ਸੂਬੇ ਦੇ 4 ਜਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਮੋਹਾਲੀ, ਰੂਪਨਗਰ 'ਚ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ | 30 ਜੂਨ ਨੂੰ ਪੂਰੇ ਸੂਬੇ 'ਚ ਹੀ ਮੀਂਹ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਹੈ |