• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੰਮ੍ਰਿਤਸਰ 'ਚ ਥਾਣੇ 'ਤੇ ਗ੍ਰੇਨੇਡ ਹਮਲਾ ਕਰਨ ਵਾਲੇ 2 ਮੁਲਜ਼ਮ ਕਾਬੂ, ਇਹ ਸਾਮਾਨ ਹੋਇਆ ਬਰਾਮਦ

12/28/2024 1:16:41 PM Gurpreet Singh     punjab today news, grenade attack on police station in amritsar, amritsar news, punjab crime news    ਅੰਮ੍ਰਿਤਸਰ 'ਚ ਥਾਣੇ 'ਤੇ ਗ੍ਰੇਨੇਡ ਹਮਲਾ ਕਰਨ ਵਾਲੇ 2 ਮੁਲਜ਼ਮ ਕਾਬੂ, ਇਹ ਸਾਮਾਨ ਹੋਇਆ ਬਰਾਮਦ 

ਅੰਮ੍ਰਿਤਸਰ 'ਚ ਥਾਣੇ ਉਤੇ ਗ੍ਰੇਨੇਡ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਪੁਲਸ ਸਟੇਸ਼ਨ ਇਸਲਾਮਾਬਾਦ 'ਤੇ ਹੈਂਡ ਗ੍ਰੇਨੇਡ ਸੁੱਟਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਨਾਰਕੋ-ਟੈਰਰ ਮਾਡਿਊਲ ਦਾ ਪਰਦਾਫ਼ਾਸ਼ ਹੋਇਆ ਹੈ।

DGP ਗੌਰਵ ਯਾਦਵ ਨੇ ਸਾਂਝੀ ਕੀਤੀ ਜਾਣਕਾਰੀ

State Special Operation cell (#SSOC) Amritsar, has busted a narco-terror module which is being operated by controllers from abroad.

Gurjeet Singh r/o Dande, Amritsar Rural & Baljit Singh r/o Chhapa, Tarn Taran have been arrested.

Arrested persons carried out a grenade attack… pic.twitter.com/dPscV0bMit

— DGP Punjab Police (@DGPPunjabPolice) December 28, 2024

ਇਸ ਸਬੰਧੀ ਜਾਣਕਾਰੀ ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ। ਇਹ ਮਾਡਿਊਲ ਵਿਦੇਸ਼ਾਂ ਵਿੱਚ ਬੈਠੇ ਗਰਮਖਿਆਲੀਆਂ ਵੱਲੋਂ ਚਲਾਇਆ ਜਾ ਰਿਹਾ ਸੀ। ਦੋਸ਼ੀਆਂ ਨੇ 17 ਦਸੰਬਰ 2024 ਨੂੰ ਗ੍ਰੇਨੇਡ ਹਮਲਾ ਕੀਤਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਗੁਰਜੀਤ ਸਿੰਘ (ਵਾਸੀ ਡਾਂਡੇ, ਅੰਮ੍ਰਿਤਸਰ ਦਿਹਾਤੀ) ਅਤੇ ਬਲਜੀਤ ਸਿੰਘ (ਵਾਸੀ ਚੱਪਾ, ਤਰਨਤਾਰਨ) ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁਲਜ਼ਮਾਂ ਤੋਂ ਇਹ ਸਾਮਾਨ ਹੋਇਆ ਬਰਾਮਦ

ਇਹ ਦੋਵੇਂ ਦੋਸ਼ੀ ਨਾ ਸਿਰਫ਼ ਇਸ ਹਮਲੇ 'ਚ ਸ਼ਾਮਲ ਸਨ, ਸਗੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਦੇਸ਼ 'ਚ ਅੱਤਵਾਦੀ ਗਤੀਵਿਧੀਆਂ ਨੂੰ ਵੀ ਹੱਲਾਸ਼ੇਰੀ ਦੇ ਰਹੇ ਸਨ। ਹੁਣ ਤੱਕ ਦੀ ਜਾਂਚ 'ਚ ਪੁਲਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ 1.4 ਕਿਲੋ ਹੈਰੋਇਨ, 1 ਹੈਂਡ ਗ੍ਰੇਨੇਡ ਅਤੇ 2 ਪਿਸਤੌਲ ਬਰਾਮਦ ਕੀਤੇ ਹਨ। ਇਹ ਬਰਾਮਦਗੀ ਨਾਰਕੋ-ਅਤਿਵਾਦ ਦੀ ਪ੍ਰਤੱਖ ਉਦਾਹਰਣ ਹੈ, ਜਿਸ ਵਿਚ ਭਾਰਤ ਵਿੱਚ ਸੰਗਠਿਤ ਢੰਗ ਨਾਲ ਨਸ਼ਿਆਂ ਅਤੇ ਹਿੰਸਾ ਨੂੰ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

'punjab today news','grenade attack on police station in amritsar','amritsar news','punjab crime news'

Please Comment Here

Similar Post You May Like

Recent Post

  • AAP ਨੇ ਪਾਰਟੀ ਦੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ, ਜਲੰਧਰ ਤੋਂ ਪਵਨ ਟੀਨੂੰ ਬਣੇ ਕਾਰਪੋਰੇਟ ਬੈਂਕ ਦੇ ਚੇਅਰਮੈਨ, ...

  • Summer Vacation: ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, Order ਜਾਰੀ ...

  • ਪੰਜਾਬ 'ਚ ਸ਼ੁੱਕਰਵਾਰ ਨੂੰ ਸਕੂਲ, ਕਾਲਜ ਰਹਿਣਗੇ ਬੰਦ, ਸਰਕਾਰ ਨੇ ਛੁੱਟੀ ਦਾ ਕੀਤਾ ਐਲਾਨ ...

  • ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਹੈਲੀਕਾਪਟਰ ਆਨਲਾਈਨ ਟਿਕਟ ਬੁਕਿੰਗ ਅੱਜ ਤੋਂ ਸ਼ੁਰੂ...

  • AAP ਸਰਕਾਰ ਨੇ 117 ਵਿਧਾਨ ਸਭਾਵਾਂ 'ਚ ਕੱਢੀਆਂ 351 'ਨਸ਼ਾ ਮੁਕਤੀ ਯਾਤਰਾਵਾਂ', ਪੰਜਾਬ ਹੋਵੇਗਾ ਨਸ਼ਾ ਮੁਕਤ : ਸਿਸੋਦੀਆ...

  • ਨੀਲ ਗਰਗ ਦਾ ਵਿਰੋਧੀਆਂ ਨੂੰ ਜਵਾਬ, 'ਆਪ' ਸਰਕਾਰ ਪਾਰਦਰਸ਼ਤਾ ਤੇ ਨਿਆਂ ਲਈ ਵਚਨਬੱਧ...

  • ਪਾਕਿਸਤਾਨ ਦੇ ਨਿਸ਼ਾਨੇ 'ਤੇ ਸੀ ਗੋਲਡਨ ਟੈਂਪਲ ਤੇ ਪੰਜਾਬ ਦੇ ਕਈ ਜ਼ਿਲ੍ਹੇ, ਭਾਰਤੀ ਸੈਨਾ ਨੇ ਹਰ ਹਮਲੇ ਨੂੰ ਕੀਤਾ ਨਾਕਾਮ ...

  • ਜਲੰਧਰ 'ਚ ਅੱਜ ਲੱਗੇਗਾ POWER CUT, ਇਹ ਇਲਾਕੇ ਰਹਿਣਗੇ ਪ੍ਰਭਾਵਤ...

  • ਜਲੰਧਰ ਦੇ ਗਦਾਈਪੁਰ 'ਚ 2 ਫੈਕਟਰੀਆਂ ਨੂੰ ਲੱਗੀ ਅੱਗ, ਦੂਰ-ਦੂਰ ਤੱਕ ਫੈਲਿਆ ਧੂੰਆਂ, ਦੇਖੋ ਵੀਡੀਓ...

  • ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ, 48 ਘੰਟਿਆਂ 'ਚ 27 ਲੋਕਾਂ ਦੀ ਮੌਤ, ਹਜ਼ਾਰਾਂ ਲੋਕ ਹੋਏ ਬੇਘਰ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY