27 ਸਾਲ ਪਹਿਲਾਂ ਹੋਏ ਜਹਾਜ਼ ਹਾਦਸੇ 'ਚ 11A ਸੀਟ ਵਾਲਾ ਯਾਤਰੀ ਬਚਿਆ ਸੀ ਜਿੰਦਾ, ਅਦਾਕਾਰ ਨੇ ਭਿਆਨਕ ਪਲ ਨੂੰ ਕੀਤਾ ਯਾਦ
ਖ਼ਬਰਿਸਤਾਨ ਨੈੱਟਵਰਕ: 12 ਜੂਨ ਨੂੰ ਅਹਿਮਦਾਬਾਦ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ 241 ਯਾਤਰੀਆਂ ਸਮੇਤ 275 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਸਿਰਫ਼ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਹੀ ਬਚ ਸਕੇ।
ਉਹ ਏਅਰ ਇੰਡੀਆ ਦੀ ਉਡਾਣ ਵਿੱਚ ਸੀਟ 11A 'ਤੇ ਬੈਠੇ ਸਨ। ਇਹ ਖ਼ਬਰ ਸੁਣ ਕੇ ਥਾਈਲੈਂਡ ਦੇ ਅਦਾਕਾਰ-ਗਾਇਕ ਰੁਆਂਗਸਾਕ ਲੋਇਚੁਸਾਕ ਨੇ ਫੇਸਬੁੱਕ 'ਤੇ ਇੱਕ ਪੋਸਟ ਸਾਂਝੀ ਕੀਤੀ। ਰੁਆਂਗਸਾਕ ਵੀ ਜਹਾਜ਼ ਹਾਦਸੇ ਵਿੱਚ ਬਚ ਗਏ ਸਨ ਅਤੇ ਉਨ੍ਹਾਂ ਦੀ ਸੀਟ ਵੀ 11A ਸੀ।
ਜਹਾਜ਼ ਹਾਦਸੇ 'ਚ ਬਚੀ ਜਾਨ
ਅਦਾਕਾਰ ਰੁਆਂਗਸਾਕ ਨੇ ਪੋਸਟ ਵਿੱਚ ਲਿਖਿਆ ਕਿ ਭਾਰਤ ਵਿੱਚ ਜਹਾਜ਼ ਹਾਦਸੇ ਵਿੱਚ ਬਚਿਆ ਵਿਅਕਤੀ ਉਸੇ ਸੀਟ ਨੰਬਰ 11A 'ਤੇ ਬੈਠਾ ਸੀ, ਜਿਸ 'ਤੇ ਮੈਂ ਕਦੇ ਬੈਠਾ ਸੀ। 1998 ਵਿੱਚ, ਥਾਈ ਏਅਰਵੇਜ਼ ਦੀ ਇੱਕ ਉਡਾਣ ਦੱਖਣੀ ਥਾਈਲੈਂਡ ਤੋਂ ਲੈਂਡਿੰਗ ਕਰਦੇ ਸਮੇਂ ਰਨਵੇਅ ਤੋਂ ਫਿਸਲ ਕੇ ਦਲਦਲ ਵਿੱਚ ਡਿੱਗ ਗਈ। ਇਸ ਜਹਾਜ਼ ਵਿੱਚ ਸਵਾਰ 146 ਲੋਕਾਂ ਵਿੱਚੋਂ 101 ਦੀ ਮੌਤ ਹੋ ਗਈ। ਜਿਨ੍ਹਾਂ ਵਿੱਚੋਂ ਸਿਰਫ਼ 45 ਲੋਕ ਬਚੇ ਅਤੇ ਉਨ੍ਹਾਂ ਵਿੱਚੋਂ ਇੱਕ ਰੁਆਂਗਸਾਕ ਸੀ।
ਪੋਸਟ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ
ਰੁਆਂਗਸਾਕ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿੱਥੇ ਕੁਝ ਲੋਕ ਇਸਨੂੰ ਇੱਕ ਵੱਡਾ ਸੰਜੋਗ ਦੱਸ ਰਹੇ ਹਨ, ਉੱਥੇ ਹੀ ਕੁਝ 11A ਨੂੰ ਖੁਸ਼ਕਿਸਮਤ ਸੀਟ ਨੰਬਰ ਕਹਿ ਰਹੇ ਹਨ। ਕਿਉਂਕਿ ਦੋਵੇਂ ਹਾਦਸਿਆਂ ਵਿੱਚ ਸੀਟ ਨੰਬਰ 11A 'ਤੇ ਬੈਠੇ ਲੋਕਾਂ ਦੀ ਜਾਨ ਬਚ ਗਈ ਸੀ।
'Vishwas Kumar','Air India','Plane Crash','Ahmedabad','Ruangsak Loychusak',''