ਖਬਰਿਸਤਾਨ ਨੈਟਵਰਕ: ਨਸ਼ੇਆਂ ਦੀ ਤਸਕਰੀ ਬੰਦ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਹੈ। ਦਿਨ ਭਰ ਦਿਨ ਪੰਜਾਬ ਦੀ ਸਰਹੱਦਾਂ ਤੇ ਹੈਰੋਇਨ ਜਾਂ ਭਾਰੀ ਕੀਮਤ ਦੇ ਨਸ਼ੇ ਫੜੇ ਜਾ ਰਹੇ ਹਨ। ਲੋਕੀਂ ਪਾਕਿਸਤਾਨੀ ਸਰਹੱਦਾਂ ਤੋਂ ਡ੍ਰੋਨਾਂ ਜਾਂ ਕਈ ਹੋਰ ਰਸਤਿਆਂ ਰਾਹੀਂ ਨਸ਼ੇਆਂ ਨੂੰ ਭਰਤੀ ਸਰਹੱਦਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।
ਇਸ ਦੇ ਚੱਲਦੇ ਪਾਕਿਸਤਾਨ ਸਰਹੱਦ ਤੋਂ ਇੱਕ ਵਾਰ ਫੇਰ ਦ੍ਰੋਣ ਤੋਂ ਕਰੋੜਾਂ ਦੀ ਹੈਰੋਇਨ ਮਿਲਣ ਦਾ ਮਾਮਲਾ ਸਾਹਮਣੇ ਆਈਆ ਹੈ। ਜਾਣਕਾਰੀ ਮੁਤਾਬਕ ਅੱਜ ਤੜਕੇ ਸਵੇਰੇ 4 ਵਜੇ ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਪੈਂਦੇ ਸਰਹੱਦੀ ਪਿੰਡ ਗੱਟੀ ਰਾਜੋਕੇ ਦੇ ਇਲਾਕੇ 'ਚ ਬੀ.ਐਸ.ਐਫ.ਦੇ ਜਵਾਨਾਂ ਨੇ ਜਦੋਂ ਪਾਕਿਸਤਾਨ ਤੋਂ ਡਰੋਨ ਆਉਂਦਾ ਦੇਖਿਆ ਤਾਂ ਡਿਊਟੀ ’ਤੇ ਤੈਨਾਤ ਸੈਨਿਕਾਂ ਨੇ ਤੁਰੰਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅੱਗ ਬੁਝਾਊ ਪ੍ਰਕਿਰਿਆ ਤਹਿਤ ਕਾਰਵਾਈ ਕਰਕੇ ਇਸ ਨੂੰ ਰੋਕ ਦਿੱਤਾ ਗਿਆ।
ਇਸ ਮਾਮਲੇ ਤੇ ਜਾਣਕਾਰੀ ਦਿੰਦਿਆਂ ਬੀ.ਐਸ.ਐਫ. ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਬੀ.ਐਸ.ਐਫ. ਗੱਟੀ ਰਾਜੋਕੀ ਦੇ ਇਲਾਕੇ ਵਿੱਚ ਪੰਜਾਬ ਪੁਲਿਸ ਦੀ ਮਦਦ ਨਾਲ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। ਦੱਸ ਦਈਏ ਕਿ ਬੀਐਸਐਫ ਸਵੇਰੇ ਕਰੀਬ 6.30 ਵਜੇ ਇਸ ਦੀ ਤਲਾਸ਼ ਕਰ ਰਹੀ ਸੀ। ਇਸ ਦੇ ਚੱਲਦੇ ਪੰਜਾਬ ਪੁਲਿਸ ਦੀ ਟੀਮ ਨੂੰ ਖੇਤਾਂ ਵਿੱਚ ਪਿਆ ਇੱਕ ਵੱਡੇ ਸਾਈਜ਼ ਦਾ ਪੈਕਟ ਜਕਮੀਂ ਤੇ ਪਿਆ ਮਿਲਿਆ।
ਹੈਰੋਇਨ ਦੀ ਕੀਮਤ ਕਰੋੜ ਰੁਪਏ ਦੱਸੀ ਜਾ ਰਹੀ ਹੈ
ਦੱਸ ਦਈਏ ਕਿ ਮਾਮਲੇ ਦੀ ਪੜਤਾਲ ਦੌਰਾਨ ਮਿਲੀ ਹੈਰੋਇਨ ਦੀ ਕੀਮਤ ਅੰਤਰਾਸ਼ਟਰੀ ਬਜ਼ਾਰ ਚ ਕਰੋੜਾਂ ਦੀ ਕੀਮਤ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਕਰੀਬ ਢਾਈ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਪੈਕਟ ਦੇ ਨਾਲ ਇੱਕ ਲੋਹੇ ਦੀ ਹੁੱਕ ਵੀ ਲੱਗੀ ਹੋਈ ਮਿਲੀ। ਜਿਸ ਨੂੰ ਅਕਸਰ ਅਜਿਹੀਆਂ ਵਸਤੂਆਂ ਨੂੰ ਬੰਨ੍ਹਣ ਲਈ ਡਰੋਨ ਨਾਲ ਜੋੜਿਆ ਜਾਂਦਾ ਹੈ। ਇਸ ਮਾਮਲੇ ਤੇ ਜਾਣਕਾਰੀ ਦਿੰਦਿਆਂ ਜਵਾਨਾਂ ਨੇ ਦੱਸਿਆ ਕਿ ਹੱਲੇ ਵੀ ਉਹਨਾਂ ਵੱਲੋਂ ਪੜਤਾਲ ਜਾਰੀ ਹੈ। ਜਾਣਕਾਰੀ ਮੁਤਾਬਕ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨਾਲ ਮਿਲ ਕੇ ਆਪਰੇਸ਼ਨ ਚਲਾ ਕੇ ਇੱਕ ਵਾਰ ਫਿਰ ਪਾਕਿਸਤਾਨੀ ਅਤੇ ਭਾਰਤੀ ਸਮੱਗਲਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ ਵਿੱਚ ਸਫਲ ਹੋਏ ਹਨ।