ਆਲ ਇੰਡੀਆ ਇੰਸਟੀਚਿਊਟ ਫਾਰ ਟੈਕਨੀਕਲ ਐਜੂਕੇਸ਼ਨ (AICTE) ਨੇ ਪੰਜਾਬ ਦੇ 3 ਹਜ਼ਾਰ ਕਾਲਜਾਂ ਨੂੰ ਤਕਨੀਕੀ ਕੋਰਸਾਂ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੀਬੀਸੀ, ਬੀਸੀਏ ਅਤੇ ਬੀਐਮਐਸ ਕੋਰਸਾਂ ਲਈ ਪੰਜਾਬ ਦੇ ਕਰੀਬ 5814 ਵਿਦਿਅਕ ਅਦਾਰਿਆਂ ਨੇ ਅਪਲਾਈ ਕੀਤਾ ਸੀ। ਜਿਨ੍ਹਾਂ ਵਿੱਚੋਂ ਸਿਰਫ਼ 2814 ਸੰਸਥਾਵਾਂ ਨੂੰ ਹੀ ਮਨਜ਼ੂਰੀ ਮਿਲੀ ਹੈ।
ਸੰਸਥਾਵਾਂ ਨੂੰ ਇਨਟੇਕ ਅਤੇ ਬੁਨਿਆਦੀ ਢਾਂਚੇ ਦੀ ਦੇਣੀ ਹੁੰਦੀ ਹੈ ਜਾਣਕਾਰੀ
ਦੱਸਿਆ ਜਾ ਰਿਹਾ ਹੈ ਕਿ ਕੋਰਸ ਕਰਵਾਉਣ ਲਈ ਅਪਲਾਈ ਕਰਨ ਦੇ ਨਾਲ-ਨਾਲ ਵਿਦਿਅਕ ਸੰਸਥਾਵਾਂ ਨੂੰ ਆਪਣੇ ਦਾਖਲੇ ਅਤੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ। ਇਸ ਤੋਂ ਬਾਅਦ ਹੀ ਕੌਂਸਲ ਸਬੰਧਤ ਕੋਰਸ ਨੂੰ ਚਲਾਉਣ ਦੀ ਪ੍ਰਵਾਨਗੀ ਦਿੰਦੀ ਹੈ।
AICTE ਦਾ ਕਹਿਣਾ ਹੈ ਕਿ ਸੰਸਥਾਵਾਂ ਦੀ ਸਹੂਲਤ ਲਈ, ਪਹਿਲੇ ਸਾਲ ਵਿੱਚ ਦਾਖਲੇ ਦੀ ਸੀਮਾ 'ਤੇ ਕੋਈ ਪਾਬੰਦੀ ਨਹੀਂ ਹੈ। ਇਸ ਦੇ ਨਾਲ ਹੀ ਗੈਰ-ਤਕਨੀਕੀ ਸੰਸਥਾਵਾਂ ਵਿੱਚ ਚੱਲ ਰਹੇ ਤਕਨੀਕੀ ਕੋਰਸਾਂ ਨੂੰ ਵੀ ਏ.ਆਈ.ਸੀ.ਟੀ.ਈ. ਦੁਆਰਾ ਮਾਨਤਾ ਦਿੱਤੀ ਜਾ ਰਹੀ ਹੈ।
ਇਸ ਲਈ ਨਹੀਂ ਮਿਲੀ ਪ੍ਰਵਾਨਗੀ
ਸੰਸਥਾਵਾਂ ਨੂੰ ਮਨਜ਼ੂਰੀ ਨਹੀਂ ਮਿਲੀ ਕਿਉਂਕਿ ਹੁਣ ਤੱਕ ਪੁਰਾਣੇ ਸਿਲੇਬਸ ਅਨੁਸਾਰ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾ ਰਹੇ ਹਨ। ਹੁਣ ਮਾਮਲਾ ਅਪਰੂਵਲ 'ਚ ਫਸ ਗਿਆ ਹੈ, ਜਿਸ ਕਾਰਨ ਕਾਲਜ ਕੁਝ ਤਕਨੀਕੀ ਕੋਰਸ ਨਹੀਂ ਕਰਵਾ ਸਕਦੇ।