ਇਨ੍ਹਾਂ ਦਿਨਾਂ ’ਚ ਜ਼ਿਆਦਾਤਰ ਸਮੇਂ ਆਫ਼ਿਸ ਜਾਂ ਆਪਣੀ ਵਰਕਪਲੇਸ ’ਤੇ ਬਿਤਾਉਂਦੇ ਹਨ। ਅਜਿਹੇ ’ਚ ਕੰਮ ਦੇ ਪ੍ਰੈਸ਼ਰ ਦੀ ਵਜ੍ਹਾਂ ਨਾਲ ਲੋਕ ਘੰਟੇ ਆਪਣੀ ਚੇਅਰ ’ਤੇ ਬੈਠ ਕੇ ਸਿਰਫ਼ ਕੰਮ ਕਰਦੇ ਰਹਿੰਦੇ ਹਨ। ਆਪਣੀ ਇਸ ਆਦਤ ਤੇ ਵਰਕ ਪ੍ਰੈਸ਼ਰ ਦੀ ਵਜ੍ਹਾਂ ਨਾਲ ਲੋਕ ਕਈ ਸਮੱਸਿਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਵਧਦਾ ਭਾਰ ਕਈ ਸਮੱਸਿਆਵਾਂ ’ਚੋਂ ਇਕ ਹੈ ਜਿਸ ’ਚ ਇਨ੍ਹੀਂ ਦਿਨੀਂ ਲਗਪਗ ਹਰ ਵਿਅਕਤੀ ਪਰੇਸ਼ਾਨ ਹੈ। ਵਧਦਾ ਭਾਰ ਕਈ ਸਵਾਸਥ ਸਮੱਸਿਆਵਾਂ ਦੀ ਵਜ੍ਹਾਂ ਬਣ ਸਕਦਾ ਹੈ। ਅਜਿਹੇ ’ਚ ਲੋਕ ਆਪਣਾ ਭਾਰ ਘਟਾਉਣ ਲਈ ਬਹੁਤ ਸਾਰੇ ਉਪਾਅ ਕਰਦੇ ਹਨ।
ਕੁਝ ਲੋਕ ਡਾਇਟਿੰਗ ਦੀ ਮਦਦ ਨਾਲ ਭਾਰ ਘਟਾ ਸਕਦੇ ਹੋ ਤਾਂ ਉੱਥੇ ਹੀ ਕੁਝ ਯੋਗ ਤੇ ਜਿਮ ’ਚ ਮਿਹਨਤ ਕਰਦੇ ਹੋਏ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਬਿਜੀ ਸ਼ੂਡਿਓਲ ਦੀ ਵਜ੍ਹਾਂ ਨਾਲ ਹਰ ਦਿਨ ਕਸਰਤ ਆਦਿ ਕਰਨਾ ਵੀ ਆਸਾਨ ਨਹੀਂ ਹੁੰਦਾ। ਅਜਿਹਾ ’ਚ ਤੁਸੀਂ ਆਪਣੇ ਰਾਤ ਦੇ ਖਾਣੇ ’ਚ ਕੁਝ ਖ਼ਾਸ ਅਨਾਜ ਸ਼ਾਮਿਲ ਕਰ ਬਿਨਾਂ ਮਿਹਨਤ ਆਪਣਾ ਭਾਰ ਘੱਟ ਕਰ ਸਕਦੇ ਹੋ।
ਕਿਵਨੋਆ
ਪ੍ਰੋਟੀਨ ਨਾਲ ਭਰਪੂਰ ਕਿਵਨੋਆ ’ਚ ਬੀ-ਗੁਪਤ ਵਿਟਾਮਿਨ ਤੇ ਓਮੇਗਾ-3 ਫੈਟੀ ਐਸਿਡ ਦੀ ਵੀ ਭਾਰੀ ਮਾਤਰਾ ਪਾਈ ਜਾਂਦੀ ਹੈ। ਗਲੂਟੇਨ ਸੈਂਸਟਿਵ ਲੋਕਾਂ ਲਈ ਇਹ ਬਿਲਕੁਲ ਸੰਪੂਰਨ ਅਨਾਜ ਹੈ। ਤੁਸੀਂ ਇਸ ਨੂੰ ਪੀਸ ਕੇ ਆਟਾ ਬਣਾ ਸਕਦੇ ਹੋ ਜਿਸ ਨਾਲ ਰੋਟੀ ਵੀ ਬਣਾ ਸਕਦੇ ਹੋ। ਜੇ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ ਕਰ ਰਹੇ ਹਨ ਤਾਂ ਇਸ ਦੇ ਉਪਮਾ ਜਾਂ ਚੀਲਾ ਤੇ ਕਟਲੇਟ ਵੀ ਬਣਾ ਸਕਦੇ ਹੋ।
ਜੌਂ
ਹਾਈ ਫਾਈਬਰ ਕੰਟੈਂਟ ਨਾਲ ਭਰਪੂਰ ਜੌਂ ਪਾਚਨ ’ਚ ਸਹਾਇਤਾ ਕਰਦੀ ਹੈ। ਇਸ ਤੋਂ ਇਲਾਵਾ ਇਹ ਗਾਲਸਟੋਨਸ ਦੇ ਖ਼ਤਰੇ ਨੂੰ ਵੀ ਘੱਟ ਕਰਦੀ ਹੈ। ਇੰਨਾ ਹੀ ਨਹੀਂ ਇਹ ਬੈਡ ਐੱਲਡੀਐੱਲ ਕੋਲੋਸਟ੍ਰੋਲ ਨੂੰ ਘੱਟ ਕਰਨ ਦੇ ਨਾਲ ਹੀ ਟਾਈਪ 2 ਸ਼ੂਗਰ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਵੇਟ ਲਾਸ ਲਈ ਤੁਸੀਂ ਇਸ ਦੀ ਖਿੜਚੀ, ਸੂਪ ਆਦਿ ਨੂੰ ਖ਼ੁਰਾਕ ’ਚ ਸ਼ਾਮਿਲ ਕਰ ਸਕਦੇ ਹਨ।
ਓਟਸ
ਓਟਸ ਬੀਟਾ-ਗਲੂਕਨ ਨਾਮਕ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਹ ਬਹੁਤ ਸਾਰਾ ਪਾਣੀ ਸੋਕਣ ਦੀ ਆਪਣੀ ਸਮੱਰਥਾ ਲਈ ਜਾਣਿਆ ਜਾਂਦਾ ਹੈ। ਜਿਸ ਨਾਲ ਲੰਬੇ ਸਮੇਂ ਤਕ ਪੇਟ ਭਰਿਆ ਮਹਿਸੂਸ ਹੁੰਦਾ ਹੈ। ਜੇ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਬਣਾਓ।
ਬ੍ਰਾਊਨ ਰਾਈਜ਼
ਕਈ ਲੋਕਾਂ ਨੂੰ ਚੌਲ ਬਹੁਤ ਪਸੰਦ ਹੁੰਦੇ ਹਨ। ਅਜਿਹੇ ’ਚ ਇਸ ਨੂੰ ਛੱਡਣਾ ਮੁਸ਼ਕਿਲ ਹੋ ਜਾਂਦਾ ਹੈ। ਜੇ ਤੁਸੀਂ ਵੀ ਉਨ੍ਹਾਂ ਲੋਕਾਂ ’ਚ ਸ਼ਾਮਿਲ ਹੈ ਜੋ ਚੌਲ ਨੂੰ ਆਸਾਨੀ ਨਾਲ ਨਹੀਂ ਛੱਡ ਸਕਦੇ ਤਾਂ ਤੁਸੀਂ ਬ੍ਰਾਊਨ ਰਾਈਜ਼ ਫਾਈਟਿਕ ਐਸਿਡ ਤੇ ਪਾਲੀਫੇਨੋਲਜ਼ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਲੈਵਲ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ।
Corn
Corn ਐਂਟੀਆਕਸੀਡੈਂਟ, ਬੀ-ਗਰੁੱਪ, ਮੈਗਨੀਸ਼ੀਅਮ ਤੇ ਫਾਸਟਫੋਰਸ ਦਾ ਇੱਕ ਚੰਗਾ ਸਰੋਤ ਹੁੰਦਾ ਹੈ। ਇਸ ’ਚ ਕੈਲੋਰੀ ਕਾਫ਼ੀ ਘੱਟ ਹੁੰਦੀ ਹੈ ਤੇ ਜਦੋਂ ਵੀ ਭੁੱਖ ਲੱਗੇ ਇਸ ਨੂੰ ਖਾ ਸਕਦੇ ਹੋ। ਤੁਸੀਂ ਰਾਤ ਦਾ ਖਾਣੇ ’ਚ Corn ਦੀ ਚਾਟ ਬਣਾ ਸਕਦੇ ਹੋ ਕਿਉਂਕਿ ਇਹ ਨਾ ਸਿਰਫ਼ ਬਣਾਉਣ ’ਚ ਆਸਾਨ ਹੈ ਬਲਕਿ ਕਾਫ਼ੀ ਸਵਾਦੀ ਵੀ ਹੁੰਦੀ ਹੈ।