ਕਪੂਰਥਲਾ ਦੇ IDBI ਬੈਂਕ ‘ਚ ਤੜਕੇ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਤੇ ਅਹਿਮ ਦਸਤਾਵੇਜ਼ ਸੜ ਕੇ ਸੁਆਹ

ਕਪੂਰਥਲਾ ਦੇ ਵਪਾਰਕ ਖੇਤਰ ਰੇਲਵੇ ਸਟੇਸ਼ਨ ਰੋਡ 'ਤੇ ਸਥਿਤ IDBI ਬੈਂਕ ਦੀ ਸ਼ਾਖਾ 'ਚ ਸ਼ਨੀਵਾਰ ਤੜਕੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਅਚਾਨਕ ਬੈਂਕ ਦੀ ਇਮਾਰਤ 'ਚੋਂ ਕਾਲਾ ਧੂਆਂ ਨਿਕਲਣਾ ਸ਼ੁਰੂ ਹੋ ਗਿਆ। ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਸਵੇਰੇ ਲਗਭਗ 6 ਵਜੇ ਬੈਂਕ 'ਚੋਂ ਧੂਆਂ ਉੱਠਦਾ ਦੇਖਿਆ ਅਤੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ।

ਖ਼ਬਰਿਸਤਾਨ ਨੈੱਟਵਰਕ : ਕਪੂਰਥਲਾ ਦੇ ਵਪਾਰਕ ਖੇਤਰ ਰੇਲਵੇ ਸਟੇਸ਼ਨ ਰੋਡ ‘ਤੇ ਸਥਿਤ IDBI ਬੈਂਕ ਦੀ ਸ਼ਾਖਾ ‘ਚ ਸ਼ਨੀਵਾਰ ਤੜਕੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਅਚਾਨਕ ਬੈਂਕ ਦੀ ਇਮਾਰਤ ‘ਚੋਂ ਕਾਲਾ ਧੂਆਂ ਨਿਕਲਣਾ ਸ਼ੁਰੂ ਹੋ ਗਿਆ। ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਸਵੇਰੇ ਲਗਭਗ 6 ਵਜੇ ਬੈਂਕ ‘ਚੋਂ ਧੂਆਂ ਉੱਠਦਾ ਦੇਖਿਆ ਅਤੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ।

ਫਾਇਰ ਬ੍ਰਿਗੇਡ ਨੇ ਅੱਧੇ ਘੰਟੇ ‘ਚ ਅੱਗ ‘ਤੇ ਪਾਇਆ ਕਾਬੂ
ਸੂਚਨਾ ਮਿਲਦਿਆਂ ਹੀ ਫਾਇਰ ਅਧਿਕਾਰੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਲਗਭਗ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਅਧਿਕਾਰੀਆਂ ਨੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ, ਜਿਸ ਨਾਲ ਅੱਗ ਆਸ-ਪਾਸ ਦੀਆਂ ਹੋਰ ਦੁਕਾਨਾਂ ਜਾਂ ਇਮਾਰਤਾਂ ਤੱਕ ਫੈਲਣ ਤੋਂ ਬਚ ਗਈ। ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।

ਲੱਖਾਂ ਦੇ ਨੁਕਸਾਨ ਦਾ ਖਦਸ਼ਾ
IDBI ਬੈਂਕ ਦੇ ਬ੍ਰਾਂਚ ਮੈਨੇਜਰ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਲਗਭਗ 6 ਵਜੇ ਬੈਂਕ ‘ਚ ਅੱਗ ਲੱਗਣ ਦੀ ਖ਼ਬਰ ਮਿਲੀ ਸੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਮੈਨੇਜਰ ਅਨੁਸਾਰ ਅੱਗ ਲੱਗਣ ਕਾਰਨ ਬੈਂਕ ਦੇ ਅੰਦਰ ਰੱਖੇ ਕਈ ਅਹਿਮ ਦਸਤਾਵੇਜ਼, ਫਰਨੀਚਰ ਅਤੇ ਇਲੈਕਟ੍ਰਾਨਿਕ ਉਪਕਰਨ ਪੂਰੀ ਤਰ੍ਹਾਂ ਸੜ ਕੇ ਨਸ਼ਟ ਹੋ ਗਏ ਹਨ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਇਸ ਅਗਨੀਕਾਂਡ ‘ਚ ਬੈਂਕ ਨੂੰ ਲੱਖਾਂ ਰੁਪਏ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ।

Leave a Reply

Your email address will not be published. Required fields are marked *