ਪੰਜਾਬ ‘ਚ ਸਵੇਰ-ਸ਼ਾਮ ਠੰਢ, ਤਾਪਮਾਨ ਵਿੱਚ ਭਾਰੀ ਗਿਰਾਵਟ ! ਮਾਨਸੂਨ ਦੀ ਵਿਦਾਈ ਆਖਰੀ ਪੜਾਅ ‘ਚ

Chilly mornings and evenings in Punjab; sharp drop in temperature! Monsoon withdrawal in its final stage.

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਪੰਜਾਬ ਵਿੱਚ ਮੀਂਹ ਅਤੇ ਪਹਾੜਾਂ ‘ਤੇ ਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸਵੇਰ ਅਤੇ ਸ਼ਾਮ ਦੇ ਸਮੇਂ ਠੰਢ ਮਹਿਸੂਸ ਹੋ ਰਹੀ ਹੈ, ਜਦਕਿ ਰਾਤ ਨੂੰ ਵੀ ਮੌਸਮ ਠੰਢਾ ਹੋ ਗਿਆ ਹੈ।ਹਾਲਾਂਕਿ, ਮੌਸਮ ਵਿਭਾਗ ਮੁਤਾਬਕ ਇਸ ਨੂੰ ਸਰਦੀਆਂ ਦੀ ਸ਼ੁਰੂਆਤ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ। ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 2.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ ਆਮ ਨਾਲੋਂ 5.1 ਡਿਗਰੀ ਹੇਠਾਂ ਹੈ।

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਕਰੀਬ ਪੰਜ ਸਾਲਾਂ ਬਾਅਦ ਸਤੰਬਰ ਮਹੀਨੇ ਵਿੱਚ ਇੰਨਾ ਠੰਢਾ ਮੌਸਮ ਦੇਖਣ ਨੂੰ ਮਿਲਿਆ ਹੈ।ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਅਤੇ ਨਵਾਂਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਚੰਡੀਗੜ੍ਹ ਵਿੱਚ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ ‘ਤੇ ਮੀਂਹ ਜਾਂ ਗਰਜ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਦੇ ਉੱਪਰ ਚੱਕਰਵਾਤੀ ਹਵਾਵਾਂ ਦਾ ਘੇਰਾ ਬਣਿਆ ਹੋਇਆ ਹੈ, ਪਰ ਇਸ ਦਾ ਅਸਰ ਬਹੁਤ ਘੱਟ ਹੈ। ਅੱਜ ਤੋਂ ਉੱਤਰ-ਪੱਛਮੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਨਾਲ ਨਮੀ ਘਟੇਗੀ ਅਤੇ ਬੱਦਲ ਬਣਨ ਦੀ ਸੰਭਾਵਨਾ ਵੀ ਘੱਟ ਹੋਵੇਗੀ। ਮਾਨਸੂਨ ਦੀ ਵਿਦਾਈ ਵੀ ਆਖਰੀ ਪੜਾਅ ‘ਚ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਕੱਲ੍ਹ ਤੱਕ ਪੂਰੀ ਤਰ੍ਹਾਂ ਵਾਪਸ ਜਾ ਸਕਦਾ ਹੈ।ਹਾਲਾਂਕਿ, ਇਸਨੂੰ ਅਜੇ ਸਰਦੀ ਦੀ ਸ਼ੁਰੂਆਤ ਨਹੀਂ ਕਿਹਾ ਜਾ ਸਕਦਾ। ਮੀਂਹ ਅਤੇ ਪਹਾੜਾਂ ‘ਚ ਬਰਫਬਾਰੀ ਕਾਰਨ ਫਿਲਹਾਲ ਸਵੇਰ-ਸ਼ਾਮ ਮੌਸਮ ਸੁਹਾਵਣਾ ਰਹੇਗਾ।

Leave a Reply

Your email address will not be published. Required fields are marked *