ਜਲੰਧਰ :- ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਕਰਨਾਟਕ ਰਾਜ ਦੇ ਮੈਸੂਰ ਅਤੇ ਕੁੜਗ ਜ਼ਿਲ੍ਹੇ ਵਿਚ ਵੱਖ-ਵੱਖ ਸਕੀਮਾਂ ਦੀ ਮੋਨੀਟਰਿੰਗ ਲਈ ਪੰਜਾਬ ਦੇ ਮਸ਼ਹੂਰ ਵੈਟਰਨਰੀ ਡਾਕਟਰ ਡਾ. ਜੀ. ਐੱਸ. ਬੇਦੀ ਨੂੰ ਚੁਣਿਆ ਹੈ। ਡਾ. ਬੇਦੀ ਰਾਸ਼ਟਰੀ ਗੋਕੁਲ ਮਿਸ਼ਨ, ਨੈਸ਼ਨਲ ਲਾਈਵਸਟਾਕ ਮਿਸ਼ਨ, ਨੈਸ਼ਨਲ ਪ੍ਰੋਗਰਾਮ ਫ਼ੌਰ ਡੇਅਰੀ ਡਿਵੈਲਪਮੈਂਟ ਅਤੇ ਲਾਈਵਸਟਾਕ ਹੈਲਥ ਐਂਡ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਤਹਿਤ ਵੱਖ-ਵੱਖ ਕੰਪੋਨੈਂਟ ਦੀ ਮੋਨੀਟਰਿੰਗ ਕਰਨਗੇ।
ਇਹ ਮੋਨੀਟਰਿੰਗ 6 ਅਕਤੂਬਰ ਤੋਂ 12 ਅਕਤੂਬਰ ਤੱਕ ਚੱਲੇਗੀ। ਡਾ. ਬੇਦੀ ਕਰਨਾਟਕ ਰਾਜ ਵਿੱਚ ਪਬਲਿਕ ਨਾਲ ਵੀ ਵਿਚਾਰ ਕਰਨਗੇ ਅਤੇ ਭਾਰਤ ਸਰਕਾਰ ਦੀਆਂ ਸਕੀਮਾਂ ਪ੍ਰਤੀ ਫੀਡਬੈਕ ਵੀ ਪ੍ਰਾਪਤ ਕਰਨਗੇ ਤਾਂ ਜੋ ਉਸ ਸੰਬੰਧੀ ਮੰਤਰਾਲੇ ਨੂੰ ਦੱਸਿਆ ਜਾਵੇ ਤੇ ਪਸ਼ੂ ਪਾਲਿਕਾਂ ਲਈ ਹੋਰ ਵੀ ਭਲਾਈ ਦੀਆ ਸਕੀਮਾਂ ਲਿਆਂਦੀਆਂ ਜਾ ਸਕਣ। ਇੱਥੇ ਇਹ ਦੱਸਣਯੋਗ ਹੈ ਕਿ ਡਾ. ਜੀ. ਐੱਸ. ਦਾ ਨਾਮ ਵੈਟਰਨਰੀ ਫੀਲਡ ਵਿੱਚ ਸੁਨਹਿਰੀ ਅੱਖਰਾਂ ‘ਚ ਲਿਖਿਆ ਗਿਆ ਹੈ। ਉਹ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਤੋਂ ਬਤੋਰ ਨਿਰਦੇਸ਼ਕ ਰਿਟਾਇਰਡ ਹੋਏ ਹਨ। ਇਸ ਮੋਨੀਟਰਿੰਗ ਤੋਂ ਪਹਿਲਾਂ ਉਹ ਗੋਆ ਅਤੇ ਛੱਤੀਸਗੜ੍ਹ ਦੀ ਮੋਨੀਟਰਿੰਗ ਵੀ ਕਰ ਚੁੱਕੇ ਹਨ।









