ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ! ਹੁਣ ਵਾਹਨ ਚਲਾਉਣਾ ਹੋਵੇਗਾ ਮਹਿੰਗਾ

Hiked petrol and diesel prices! Driving vehicles will now be costlier.

ਭਾਰਤ ਦੀ ਸਭ ਤੋਂ ਵੱਡੀ ਨਿੱਜੀ ਈਂਧਨ ਵਿਕਰੇਤਾ ਕੰਪਨੀ ਨਯਾਰਾ ਐਨਰਜੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।ਕੰਪਨੀ ਨੇ ਪੈਟਰੋਲ ਦੀ ਕੀਮਤ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 3 ਰੁਪਏ ਪ੍ਰਤੀ ਲੀਟਰ ਵਧਾਈ ਹੈ। ਇਹ ਨਵੀਆਂ ਕੀਮਤਾਂ ਸ਼ਨੀਵਾਰ ਤੜਕੇ ਤੋਂ ਲਾਗੂ ਹੋ ਗਈਆਂ ਹਨ।

ਸੂਤਰਾਂ ਮੁਤਾਬਕ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਰਿਫਾਇੰਡ ਪੈਟਰੋਲੀਅਮ ਉਤਪਾਦਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਪ੍ਰਚੂਨ ਕੀਮਤਾਂ ਅਤੇ ਤੇਲ ਦੀ ਵਧਦੀ ਲਾਗਤ ਵਿਚਕਾਰ ਪਾੜੇ ਨੂੰ ਘਟਾਉਣ ਲਈ ਇਹ ਵਾਧਾ ਕੀਤਾ ਗਿਆ ਹੈ।ਨਯਾਰਾ ਐਨਰਜੀ ਦੇ ਦੇਸ਼ ਭਰ ਵਿੱਚ 7,108 ਪੈਟਰੋਲ ਪੰਪ ਹਨ।

Leave a Reply

Your email address will not be published. Required fields are marked *