ਕਪੂਰਥਲਾ ਚ ਮੁਫ਼ਤ ਵੈਕਸੀਨੇਸ਼ਨ ਕਰਕੇ World Animal Day ਮਨਾਇਆ

World Animal Day celebrated in Kapurthala with free vaccination.

ਕਪੂਰਥਲਾ ਵਿਖੇ ਡਾ. ਜੀ.ਐੱਸ. ਬੇਦੀ ਸਾਬਕਾ ਡਾਇਰੈਕਟਰ ਦੀ ਅਗਵਾਈ ਵਿੱਚ World Animal Day ਨੂੰ ਬੜੇ ਹੀ ਅਨੋਖੇ ਅੰਦਾਜ਼ ਵਿੱਚ ਅਰਬਨ ਪੈੱਟਸ ਵੱਲੋਂ ਮਨਾਇਆ ਗਿਆ। ਜਿਸ ਵਿੱਚ ਡੌਗਜ਼ ਅਤੇ ਬਿੱਲੀਆਂ ਨੂੰ ਹਲਕਾਅ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੀਤਾ ਗਿਆ।

ਇਸਦੇ ਨਾਲ ਹੀ ਉਹਨਾਂ ਨੂੰ ਮਲ੍ਹੱਪ ਮੁਕਤ ਕਰਨ ਲਈ ਦਵਾਈ ਵੀ ਪਿਲਾਈ ਗਈ। ਇਸ ਕੈਂਪ ਵਿੱਚ ਜਿੱਥੇ ਪੈੱਟਸ ਨੂੰ ਵੈਕਸੀਨੇਸ਼ਨ ਕੀਤੀ ਗਈ, ਉਸਦੇ ਨਾਲ ਹੀ ਕਮਿਊਨਿਟੀ ਡੌਗਜ਼ ਦੀ ਵੀ ਲੋਕਾਂ ਵੱਲੋਂ ਮੁਫ਼ਤ ਵੈਕਸੀਨੇਸ਼ਨ ਕਰਵਾਈ ਗਈ।

ਇਸ ਅਭਿਆਨ ਨੂੰ ਕਪੂਰਥਲਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਹਨਾਂ ਦੀ ਮੰਗ ਸੀ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣ ਤਾਂ ਜੋ ਅਵਾਰਾ ਡੌਗਜ਼ ਅਤੇ ਬਿੱਲੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਤੇ ਇਸਦੇ ਨਾਲ ਹੀ ਪਬਲਿਕ ਦਾ ਵੀ ਇਸ ਮਾਮਲੇ ਵਿੱਚ ਭਲਾ ਹੋ ਸਕੇ।

ਰਾਹੁਲ ਭਾਰਦਵਾਜ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਮਨੁੱਖਤਾ ਪ੍ਰਤੀ ਆਪਣਾ ਫਰਜ਼ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣ ਤਾਂ ਲੋਕਾਂ ਨੂੰ ਵੱਧ ਚੜ੍ਹ ਕੇ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

Leave a Reply

Your email address will not be published. Required fields are marked *