View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਸੰਗਰੂਰ ਵਿੱਚ ਉਪਲੀ ਰੋਡ ‘ਤੇ ਵੀਰਵਾਰ ਸਵੇਰੇ ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੇ ਸਮੇਂ ਬੱਸ ਵਿੱਚ ਕਰੀਬ 5 ਤੋਂ 7 ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਖ਼ੁਸ਼ਕਿਸਮਤੀ ਰਹੀ ਕਿ ਇਸ ਦੁਰਘਟਨਾ ਵਿੱਚ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਮਚੀ ਅਫ਼ੜਾ-ਤਫ਼ੜੀ

ਹਾਦਸੇ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚ ਗਿਆ। ਬੱਸ ਦੀ ਟੱਕਰ ਕਾਰਨ ਪਾਵਰਕਾਮ ਦਾ ਇੱਕ ਬਿਜਲੀ ਦਾ ਖੰਭਾ ਵੀ ਉੱਖੜ ਗਿਆ, ਜਿਸ ਨਾਲ ਕਰੀਬ 25 ਤੋਂ 30 ਹਜ਼ਾਰ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਪਾਵਰਕਾਮ ਦੇ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪਹੁੰਚ ਗਏ।

ਅਧਿਕਾਰੀਆਂ ਅਨੁਸਾਰ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ, ਜਦਕਿ ਬੱਸ ਚਾਲਕ ਸੁਖਵਿੰਦਰ ਸਿੰਘ ਨੇ ਇਸ ਦਾਅਵੇ ਨੂੰ ਨਕਾਰਿਆ ਹੈ। ਡਰਾਈਵਰ ਮੁਤਾਬਕ ਉਹ ਬੱਸ ਆਮ ਰਫ਼ਤਾਰ ਨਾਲ ਚਲਾ ਰਿਹਾ ਸੀ, ਪਰ ਸਾਹਮਣੇ ਤੋਂ ਦੋ ਗੱਡੀਆਂ ਇਕੱਠੀਆਂ ਆ ਗਈਆਂ। ਬਚਾਅ ਕਰਦੇ ਹੋਏ ਬੱਸ ਨੂੰ ਕੱਚੇ ਰਸਤੇ ‘ਤੇ ਉਤਾਰਨਾ ਪਿਆ, ਜਿੱਥੇ ਸੜਕ ਨਰਮ ਹੋਣ ਕਾਰਨ ਬੱਸ ਫਿਸਲ ਗਈ ਅਤੇ ਹਾਦਸਾ ਹੋ ਗਿਆ।

ਬੱਚਿਆਂ ਨੂੰ ਸੁਰੱਖਿਤ ਭੇਜਿਆ ਸਕੂਲ

ਬੱਸ ਚਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਦਯਾਨੰਦ ਆਰੀਆ ਸਮਾਜ ਦੀ ਸਕੂਲ ਬੱਸ ਚਲਾ ਰਿਹਾ ਹੈ। ਹਾਦਸੇ ਵਿੱਚ ਬੱਸ ਦੇ ਸ਼ੀਸ਼ੇ ਟੁੱਟ ਗਏ ਅਤੇ ਬਿਜਲੀ ਦਾ ਖੰਭਾ ਨੁਕਸਾਨਿਆ ਗਿਆ। ਬੱਸ ਵਿੱਚ ਸਵਾਰ ਬੱਚੇ 6ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਸਨ, ਜਿਨ੍ਹਾਂ ਨੂੰ ਸੁਰੱਖਿਅਤ ਸਕੂਲ ਭੇਜ ਦਿੱਤਾ ਗਿਆ ਹੈ।

ਮੌਕੇ ‘ਤੇ ਪਹੁੰਚੇ ਏ.ਐੱਸ.ਆਈ. ਹਰੀਸ਼ ਕੁਮਾਰ ਨੇ ਦੱਸਿਆ ਕਿ ਚਾਲਕ ਦੀ ਸੂਝਬੂਝ ਨਾਲ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਹਾਦਸੇ ਵਾਲੀ ਥਾਂ ‘ਤੇ ਸਪੀਡ ਬ੍ਰੇਕਰ ਬਣਾਉਣ ਦੀ ਮੰਗ ਕੀਤੀ ਹੈ, ਕਿਉਂਕਿ ਇੱਥੇ ਸੜਕ ‘ਤੇ ਕੱਟ ਹੋਣ ਕਾਰਨ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਦਾ ਅੰਦਾਜ਼ਾ ਨਹੀਂ ਲੱਗ ਪਾਉਂਦਾ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਪੰਜਾਬ ਵਿੱਚ ਮਾਨਸੂਨ ਨੂੰ ਆਏ ਇੱਕ ਹਫ਼ਤਾ ਹੋ ਗਿਆ ਹੈ,

|

|

|

|

|

|

ਮੰਗਲਵਾਰ, ੨੩ ਹਾੜ (ਸੰਮਤ ੫੫੮ ਨਾਨਕਸ਼ਾਹੀ) ਸਲੋਕ ॥ਸੰਤ ਉਧਰਣ ਦਇਆਲੰ

|

|

|

ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਵਿਧੀਪੁਰ ਫਲਾਈਓਵਰ ਨੇੜੇ ਇੱਕ ਭਿਆਨਕ ਸੜਕ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ