View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਆਮ ਆਦਮੀ ਪਾਰਟੀ (AAP) ਦੇ ਆਗੂ ਲੱਕੀ ਓਬਰਾਏ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ। ਉਨਹ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਸ਼ਮਸ਼ਾਨਘਾਟ ‘ਚ ਕੀਤਾ ਗਿਆ। ਉਨ੍ਹਾਂ ਦੇ 8 ਸਾਲਾਂ ਦੇ ਬੇਟੇ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ‘ਆਪ’ ਆਗੂ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਹੋਏ ਸਨ।

ਬੀਤੀ ਦਿਨ ਆਪ ਆਗੂ ਲੱਕੀ ਓਬਰਾਏ ਦੀ ਐਕਟਿਵਾ ਸਵਾਰ ਬਦਮਾਸ਼ ਨੇ 8-9 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਹੁਣ ਐਕਟਿਵਾ ਸਵਾਰ ਸ਼ੂਟਰ ਅਤੇ ਕ੍ਰੇਟਾ ਗੱਡੀ ਦੀ CCTV ਫੁਟੇਜ ਸਾਹਮਣੇ ਆਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕ੍ਰੇਟਾ ਕਾਰ ਲੱਕੀ ਦਾ ਨੌਕਰ ਚਲਾ ਰਿਹਾ ਸੀ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੱਕੀ ਦੇ ਨੌਕਰ ਸ਼ਿੰਗਰੀ ਨੇ ਹੀ ਕਤਲ ਤੋਂ ਪਹਿਲਾਂ ਰੇਕੀ ਕੀਤੀ ਸੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਐਕਟਿਵਾ ਲੱਕੀ ਦੇ ਨੌਕਰ ਸ਼ਿੰਗਰੀ ਦੀ ਹੀ ਨਿਕਲੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

ਇੱਕ ਹੋਰ ਨਵਾਂ ਖੁਲਾਸਾ

ਲੱਕੀ ਓਬਰਾਏ ਕਤਲ ਕੇਸ ਵਿੱਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਸ ਵਿੱਚ ਇੱਕ ਹੋਰ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਜੋਗਾ ਫੋਲੜੀਵਾਲ ਨੇ ਲੱਕੀ ਓਬਰਾਏ ਨੂੰ ਪਹਿਲਾਂ ਧਮਕੀ ਦਿੱਤੀ ਸੀ। ਜਿਸ ਤੋਂ ਬਾਅਦ ਕਤਲ ਦੀ ਪੂਰੀ ਪਲੈਨਿੰਗ ਕੀਤੀ ਗਈ ਅਤੇ ਫਿਰ ਹੱਤਿਆ ਕਰ ਦਿੱਤੀ ਗਈ। ਹਾਲਾਂਕਿ, ਲੱਕੀ ਓਬਰਾਏ ਅਤੇ ਜੋਗਾ ਫੋਲੜੀਵਾਲ ਕਦੇ ਆਪਸ ਵਿੱਚ ਗੂੜ੍ਹੇ ਦੋਸਤ ਸਨ ਅਤੇ ਇੱਕ-ਦੂਜੇ ਦਾ ਜਨਮਦਿਨ ਵੀ ਮਨਾਉਂਦੇ ਸਨ। ਆਓ ਜਾਣਦੇ ਹਾਂ ਕਿ ਕਿਵੇਂ ਦੋ ਗੂੜ੍ਹੇ ਦੋਸਤ ਆਪਸ ਵਿੱਚ ਦੁਸ਼ਮਣ ਬਣ ਗਏ।

ਇਸ ਕਾਰਨ ਟੁੱਟੀ ਗੂੜ੍ਹੀ ਦੋਸਤੀ

ਲੱਕੀ ਅਤੇ ਜੋਗਾ ਆਪਸ ਵਿੱਚ ਕਾਫ਼ੀ ਗੂੜ੍ਹੇ ਦੋਸਤ ਸਨ, ਇੱਥੋਂ ਤੱਕ ਕਿ ਦੋਵੇਂ ਇੱਕ-ਦੂਜੇ ਦਾ ਜਨਮਦਿਨ ਜ਼ਰੂਰ ਮਨਾਉਂਦੇ ਸਨ। ਸੋਸ਼ਲ ਮੀਡੀਆ ‘ਤੇ ਦੋਵਾਂ ਨੇ ਇੱਕ-ਦੂਜੇ ਨਾਲ ਕਈ ਫੋਟੋਆਂ ਵੀ ਸਾਂਝੀਆਂ ਕੀਤੀਆਂ ਸਨ। ਜੋਗਾ ਦੇ ਚਾਚਾ ਗੁਰਵਿੰਦਰ ਬਾਬਾ ਨਾਲ ਵੀ ਲੱਕੀ ਦੇ ਚੰਗੇ ਸਬੰਧ ਸਨ। ਪਰ ਬਾਅਦ ਵਿੱਚ ਲੱਕੀ ‘ਤੇ ਜੋਗਾ ਦੇ ਦੋਸਤ ‘ਤੇ ਹਮਲਾ ਕਰਵਾਉਣ ਦੇ ਦੋਸ਼ ਲੱਗੇ।

ਇਸ ਤੋਂ ਬਾਅਦ ਲੱਕੀ ਅਤੇ ਜੋਗਾ ਵਿੱਚ ਅਨਬਣ ਹੋਣ ਲੱਗੀ। ਜਿਸ ਤੋਂ ਬਾਅਦ ਜੋਗਾ ਨੇ ਆਪਣਾ ਗੈਂਗ ਬਦਲ ਲਿਆ ਅਤੇ ਸੋਨੂ ਖੱਤਰੀ ਨਾਲ ਹੱਥ ਮਿਲਾ ਲਿਆ ਅਤੇ ਅਮਰੀਕਾ ਚਲਾ ਗਿਆ। ਇਸੇ ਤੋਂ ਬਾਅਦ ਦੋਵਾਂ ਗੂੜ੍ਹੇ ਦੋਸਤਾਂ ਵਿਚਕਾਰ ਦੁਸ਼ਮਣੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ।

ਲੱਕੀ ਦੀ ਰਾਜਨੀਤੀ ਵਿੱਚ ਐਂਟਰੀ, ਪ੍ਰਧਾਨਗੀ ਬਣੀ ਮੌਤ ਦੀ ਵਜ੍ਹਾ

ਲੱਕੀ ਓਬਰਾਏ 2022 ਦੇ ਕਰੀਬ ਆਮ ਅਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਦੌਰਾਨ ਉਹ ਜਲੰਧਰ ਵਿੱਚ ਪਾਰਟੀ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲੱਗੇ। ਇਸ ਨਾਲ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਲੱਕੀ ਲਾਈਮਲਾਈਟ ਵਿੱਚ ਰਹਿਣ ਲੱਗੇ। ਜਦੋਂ ਉਨ੍ਹਾਂ ਨੇ ਖਾਲਸਾ ਕਾਲਜ ਦਾ ਪ੍ਰਧਾਨ ਆਪਣੀ ਮਰਜ਼ੀ ਨਾਲ ਲਵ ਨਾਮ ਦੇ ਨੌਜਵਾਨ ਨੂੰ ਚੁਣਿਆ, ਤਾਂ ਦੋਵਾਂ ਵਿੱਚ ਦੁਸ਼ਮਣੀ ਹੋਰ ਵਧ ਗਈ।

ਇਸ ਤੋਂ ਬਾਅਦ ਲੱਕੀ ਨੂੰ 25 ਦਸੰਬਰ 2025 ਨੂੰ ਜੋਗਾ ਫੋਲੜੀਵਾਲ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਧਮਕੀ ਨੂੰ ਲੱਕੀ ਓਬਰਾਏ ਨੇ ਨਜ਼ਰਅੰਦਾਜ਼ ਕਰ ਦਿੱਤਾ। ਪਰ ਧਮਕੀ ਮਿਲਣ ਦੇ ਡੇਢ ਮਹੀਨੇ ਦੇ ਅੰਦਰ ਹੀ ਜੋਗਾ ਫੋਲੜੀਵਾਲ ਨੇ ਮਾਡਲ ਟਾਊਨ ਗੁਰਦੁਆਰੇ ਦੇ ਬਾਹਰ ਲੱਕੀ ਓਬਰਾਏ ਦੀ ਗੋਲੀਆਂ ਮਾਰ ਕੇ ਕਤਲ ਕਰਵਾ ਦਿੱਤਾ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਦੇ ਮਾਨਸੂਨ ਪੂਰੀ ਤਰ੍ਹਾਂ ਸਰਗਰਮ

|

|

|

ਪਵਿੱਤਰ ਅਮਰਨਾਥ ਯਾਤਰਾ ਦੌਰਾਨ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਤੋਂ ਇੱਕ

|

|

|

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਜਨਜੀਵਨ

|

|

|

|

|

|

ਤਰਨਤਾਰਨ ਦੇ ਹਰੀਕੇ ਕਸਬੇ ਵਿੱਚ ਪੁਰਾਣੀ ਰੰਜਿਸ਼ ਕਾਰਨ ਇੱਕ 17

|

|

|

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ,

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ