ਖ਼ਬਰਿਸਤਾਨ ਨੈੱਟਵਰਕ:ਬਿਹਾਰ ਦੇ ਔਰੰਗਾਬਾਦ ਵਿੱਚ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਸ਼ੁੱਕਰਵਾਰ ਨੂੰ ਚਾਚੇ ਨੇ ਆਪਣੇ ਹੀ ਤਿੰਨ ਮਾਸੂਮ ਭਤੀਜੇ-ਭਤੀਜੀਆਂ ਦਾ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਖ਼ੁਦ ਵੀ ਆਪਣਾ ਗਲਾ ਵੱਢ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਨੂੰ ਪਟਨਾ ਰੈਫਰ ਕਰ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ
ਮ੍ਰਿਤਕ ਬੱਚਿਆਂ ਦੀ ਪਛਾਣ ਅਨੀਸ਼ ਕੁਮਾਰ (10 ਸਾਲ), ਆਯੂਸ਼ ਕੁਮਾਰ (7 ਸਾਲ) ਅਤੇ 5 ਸਾਲ ਅਨੁਸ਼ਕਾ ਕੁਮਾਰੀ ਵਜੋਂ ਹੋਈ। ਇਹ ਘਟਨਾ ਹਸਪੁਰਾ ਥਾਣਾ ਖੇਤਰ ਦੇ ਪਿੰਡ ਖੁਟਹਨ ਦੀ ਹੈ।ਘਟਨਾ ਸਵੇਰੇ 10 ਵਜੇ ਦੀ ਦੱਸੀ ਜਾ ਰਹੀ ਹੈ। ਬੱਚਿਆਂ ਦਾ ਪਿਤਾ ਗੁੱਡੂ ਟ੍ਰੇਨ ਦੀ ਪੈਂਟਰੀ ਕਾਰ ਵਿੱਚ ਖਾਣਾ ਬਣਾਉਣ ਦਾ ਕੰਮ ਕਰਦਾ ਹੈ ਅਤੇ ਵਾਰਦਾਤ ਸਮੇਂ ਉਹ ਡਿਊਟੀ ‘ਤੇ ਸੀ। ਘਰ ਵਿੱਚ ਸਿਰਫ਼ ਮਾਂ ਅਤੇ ਤਿੰਨ ਬੱਚੇ ਹੀ ਸਨ।
ਸਪੀਕਰ ਚਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਜਾਣਕਾਰੀ ਮੁਤਾਬਕ, ਮੁਲਜ਼ਮ ਚਾਚਾ ਸਵੇਰੇ ਬਾਈਕ ‘ਤੇ ਕਿਤੇ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਦਰਵਾਜ਼ਾ ਖੜਕਾਇਆ। ਉਸ ਦੀ ਭਰਜਾਈ ਅਨੀਤਾ ਦੇਵੀ ਨਹਾ ਰਹੀ ਸੀ, ਜਿਸ ਕਾਰਨ ਦਰਵਾਜ਼ਾ ਖੋਲ੍ਹਣ ਵਿੱਚ ਦੇਰੀ ਹੋ ਗਈ। ਅੰਦਰ ਵੜਦਿਆਂ ਹੀ ਉਸ ਨੇ ਫੁੱਲ ਸਾਊਂਡ ਵਿੱਚ ਸਪੀਕਰ ਚਲਾ ਦਿੱਤਾ ਅਤੇ ਇੱਕ ਵੱਡੇ ਚਾਕੂ ਨਾਲ ਤਿੰਨਾਂ ਬੱਚਿਆਂ ਦਾ ਵਾਰੀ-ਵਾਰੀ ਗਲਾ ਵੱਢ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਜੇ ਕੁਆਰਾ ਸੀ। ਉਸ ਦਾ ਆਪਣੇ ਵਿਆਹ ਨੂੰ ਲੈ ਕੇ ਆਪਣੀ ਭਰਜਾਈ ਨਾਲ ਅਕਸਰ ਝਗੜਾ ਰਹਿੰਦਾ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਰੰਜਿਸ਼ ਅਤੇ ਗੁੱਸੇ ਵਿੱਚ ਉਸ ਨੇ ਇਸ ਭਿਆਨਕ ਕਾਂਡ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲੈ ਲਿਆ।