ਫਗਵਾੜਾ 'ਚ ਚਾਈਨਾ ਡੋਰ ਦੀ ਲਪੇਟ 'ਚ ਆਇਆ ਵਿਅਕਤੀ, ਬੁਰੀ ਤਰ੍ਹਾਂ ਜ਼ਖਮੀ
ਫਗਵਾੜਾ 'ਚ ਚਾਚੋਕੀ ਪੁਲ ਨੇੜਿਓਂ ਲੰਘਦੇ ਸਮੇਂ 50 ਸਾਲਾ ਵਿਅਕਤੀ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਿਆ। ਜ਼ਖ਼ਮੀ ਵਿਅਕਤੀ ਦੀ ਪਛਾਣ ਤਰਲੋਕ ਸਿੰਘ ਵਾਸੀ ਪਿੰਡ ਘੁਮਾਣਾ ਫਗਵਾੜਾ ਵਜੋਂ ਹੋਈ ਹੈ। ਤਰਲੋਕ ਸਿੰਘ ਆਪਣੇ ਮੋਟਰਸਾਈਕਲ ’ਤੇ ਪਿੰਡ ਜਾ ਰਿਹਾ ਸੀ ਪਰ ਜਦੋਂ ਉਹ ਚਾਚੋਕੀ ਪੁਲ ਕੋਲ ਪਹੁੰਚਿਆ ਤਾਂ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ।
ਇਸ ਕਾਰਨ ਉਸ ਦੀਆਂ ਅੱਖਾਂ, ਨੱਕ ਅਤੇ ਮੂੰਹ ਦੇ ਹੋਰ ਹਿੱਸਿਆਂ 'ਤੇ ਲੰਬੇ ਕੱਟ ਲੱਗ ਗਏ। ਇਹ ਖੁਸ਼ਕਿਸਮਤੀ ਸੀ ਕਿ ਪੀੜਤ ਨੇ ਸਮੇਂ ਸਿਰ ਡੋਰ ਨੂੰ ਫੜ ਲਿਆ, ਨਹੀਂ ਤਾਂ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਸੀ।
ਗੰਭੀਰ ਹਾਲਤ ਵਿੱਚ ਤਰਲੋਕ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ ਪਰ ਉਸ ਦੀ ਅੱਖ 'ਤੇ ਡੂੰਘਾ ਜ਼ਖ਼ਮ ਹੋਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਨਿੱਜੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।
'China Door','China string','phagwara Civil Hospital','Kapurthala News'