ਪੰਜਾਬ ਦੇ ਖੰਨਾ 'ਚ ਬੁੱਧਵਾਰ ਨੂੰ ਨੈਸ਼ਨਲ ਹਾਈਵੇ 'ਤੇ ਡੀਜ਼ਲ ਨਾਲ ਭਰੇ ਟੈਂਕਰ 'ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ 100 ਮੀਟਰ ਦੂਰ ਤੱਕ ਫੈਲਦੀਆਂ ਦਿਖਾਈ ਦੇ ਰਹੀਆਂ ਸਨ। ਇਸ ਘਟਨਾ ਵਿੱਚ ਡਰਾਈਵਰ ਤੇ ਕਲੀਨਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ।
ਵੀਡੀਓ 'ਚ ਅੱਗ ਦੇ ਗੁਬਾਰੇ ਦੂਰ ਤੱਕ ਦਿਖਾਈ ਦੇ ਰਹੇ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਹਰ ਕੋਈ ਘਬਰਾ ਗਿਆ ਹੈ। ਪੁਲਿਸ ਨੇ ਇਸ ਹਾਦਸੇ ਕਾਰਨ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਹੈ।
ਡਰਾਈਵਰ-ਕਲੀਨਰ ਨੇ ਛਾਲ ਮਾਰ ਕੇ ਬਚਾਈ ਆਪਣੀ ਜਾਨ
ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਲੁਧਿਆਣਾ ਤੋਂ ਡੀਜ਼ਲ ਦਾ ਟੈਂਕਰ ਸਪਲਾਈ ਕਰਨ ਲਈ ਅੰਬਾਲਾ ਵੱਲ ਜਾ ਰਿਹਾ ਸੀ। ਪਰ ਅਚਾਨਕ ਅਮਲੋਹ ਰੋਡ ਚੌਕ ਖੰਨਾ ਨੇੜੇ ਪੁਲ 'ਤੇ ਟੈਂਕਰ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਡਰਾਈਵਰ ਅਤੇ ਕਲੀਨਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।