ਜਲੰਧਰ 'ਚ ਅੱਜ ਦੁਸਹਿਰੇ ਦਾ ਤਿਉਹਾਰ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ। ਸ਼ਹਿਰ ਵਿੱਚ 50 ਤੋਂ ਵੱਧ ਥਾਵਾਂ ’ਤੇ ਰਾਵਣ ਦੇ ਪੁਤਲੇ ਫੂਕੇ ਜਾਣਗੇ। ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੇ ਮੈਂਬਰਾਂ ਵੱਲੋਂ ਸਾਈ ਦਾਸ ਸਕੂਲ ਦੀ ਗਰਾਊਂਡ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ 100, 90, 80 ਫੁੱਟ ਦੇ ਪੁਤਲੇ ਲਗਾਏ ਗਏ। ਇਹ ਸ਼ਹਿਰ ਦੀ ਸਭ ਤੋਂ ਵੱਡੀ ਮੂਰਤੀ ਹੋਵੇਗੀ।
ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ
ਇਸ ਦੇ ਨਾਲ ਹੀ ਪੁਲਸ ਪ੍ਰਸ਼ਾਸਨ ਵੱਲੋਂ ਦੁਸਹਿਰੇ ਨੂੰ ਲੈ ਕੇ ਸ਼ਹਿਰ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਥਾਵਾਂ 'ਤੇ ਪੁਲਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਨਾਕਿਆਂ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਸਾਰੇ ਦੋਪਹੀਆ ਵਾਹਨਾਂ ਅਤੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਸ਼ੱਕੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜਲੰਧਰ ਵਿਚ ਇਨ੍ਹਾਂ ਥਾਵਾਂ 'ਤੇ ਰਾਵਣ ਦੇ ਫੂਕੇ ਜਾਣਗੇ ਪੁਤਲੇ
ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਸਾਈ ਦਾਸ ਗਰਾਊਂਡ ਨੇੜੇ ਪਟੇਲ ਚੌਕ
ਮਾਡਲ ਹਾਊਸ ਵਿਖੇ ਸਥਿਤ ਦੁਸਹਿਰਾ ਗਰਾਊਂਡ ਪਾਰਕ
ਸ਼੍ਰੀ ਰਾਮ ਉਤਸਵ ਕਮੇਟੀ ਸੈਂਟਰਲ ਟਾਊਨ
ਆਦਰਸ਼ ਨਗਰ ਦੁਸਹਿਰਾ ਕਮੇਟੀ
ਦੁਸਹਿਰਾ ਕਮੇਟੀ ਬਰਲਟ੍ਰਨ ਪਾਰਕ
ਮਾਂ ਭਾਰਤੀ ਸੇਵਾ ਸੰਘ ਗੁਰੂ ਗੋਬਿੰਦ ਸਿੰਘ ਐਵੇਨਿਊ
ਢੰਨ ਮੁਹੱਲਾ ਸ਼੍ਰੀ ਰਾਮ ਵੈਲਫੇਅਰ ਸੋਸਾਇਟੀ ਅਤੇ ਦੁਸਹਿਰਾ ਕਮੇਟੀ
ਬਸਤੀ ਪੀਰਦਾਦ ਰੋਡ 'ਤੇ ਸਥਿਤ ਕਮਲ ਵਿਹਾਰ
ਫਰੈਂਡਜ਼ ਕਲੋਨੀ
ਕੀਰਤੀ ਨਗਰ ਪਾਰਕ
120 ਫੁੱਟ ਰੋਡ ਨੇੜੇ ਬਬਰੀਕ ਚੌਕ
ਬੇਅੰਤ ਸਿੰਘ ਪਾਰਕ ਜੀ.ਟੀ.ਰੋਡ
ਮਧੂਬਨ ਕਲੋਨੀ ਟਿਊਬਵੈੱਲ ਗਰਾਊਂਡ
ਗੋਪਾਲ ਨਗਰ
ਭਾਰਗੋ ਕੈਂਪ
ਸਤਨਾਮ ਨਗਰ ਚੁਗਿੱਟੀ
ਗਾਂਧੀ ਕੈਂਪ
ਜਲੰਧਰ ਛਾਉਣੀ
ਭਗਤ ਸਿੰਘ ਨਗਰ