ਜਲੰਧਰ 'ਚ ਭਾਜਪਾ ਨੇਤਾ ਦੀ ਹਾਰ ਦੀ ਖਬਰ ਸੁਣਦੇ ਹੀ ਪਿਤਾ ਨੂੰ ਆਇਆ Heart Attack, ਹੋਈ ਮੌਤ
ਜਲੰਧਰ ਨਗਰ ਨਿਗਮ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਨਤੀਜਿਆਂ ਕਾਰਨ ਕਈ ਆਗੂ ਖੁਸ਼ ਹਨ ਜਦਕਿ ਕਈ ਬਹੁਤ ਦੁਖੀ ਹਨ। ਵਾਰਡ ਨੰਬਰ 26 ਤੋਂ ਚੋਣ ਲੜ ਰਹੇ ਭਾਜਪਾ ਆਗੂ ਬ੍ਰਿਜਮੋਹਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਜਿਵੇਂ ਹੀ ਹਾਰ ਦੀ ਖਬਰ ਉਨ੍ਹਾਂ ਦੇ ਪਿਤਾ ਸਰਦਾਰੀ ਲਾਲ ਗੁਪਤਾ ਤੱਕ ਪਹੁੰਚੀ ਤਾਂ ਉਨ੍ਹਾਂ ਨੂੰ ਹਾਰਟ ਅਟੇਕ ਆ ਗਿਆ , ਜਿਸ ਕਾਰਨ ਉਸਦੀ ਮੌਤ ਹੋ ਗਈ।
ਸਾਬਕਾ ਮੇਅਰ ਤੇ ਡਿਪਟੀ ਮੇਅਰ ਹਾਰੇ
ਇਸ ਚੋਣ ਵਿੱਚ ਆਮ ਆਦਮੀ ਪਾਰਟੀ ਤੋਂ ਖੜ੍ਹੇ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਅਤੇ ਡਿਪਟੀ ਮੇਅਰ ਹਰਸਿਮਰਨ ਸਿੰਘ ਬੰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਆਗੂ ਇਲਾਕੇ ਦੀਆਂ ਵੋਟਾਂ ਆਪਣੇ ਹੱਕ ਵਿੱਚ ਲੈਣ ਵਿੱਚ ਸਫਲ ਨਹੀਂ ਹੋ ਸਕੇ । ਜਗਦੀਸ਼ ਰਾਜਾ ਦੀ ਪਤਨੀ ਅਨੀਤਾ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।
ਹਰਜਿੰਦਰ ਸਿੰਘ ਲਾਡਾ 1 ਵੋਟ ਨਾਲ ਜੇਤੂ ਰਹੇ
ਵਾਰਡ ਨੰਬਰ 48 ਵਿੱਚ ਸਖ਼ਤ ਮੁਕਾਬਲਾ ਹੋਇਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਲਾਡਾ ਸਿਰਫ਼ ਇੱਕ ਵੋਟ ਨਾਲ ਜਿੱਤਣ ਵਿੱਚ ਕਾਮਯਾਬ ਰਹੇ। ਨਤੀਜੇ ਆਉਣ ਤੋਂ ਬਾਅਦ ਆਜ਼ਾਦ ਉਮੀਦਵਾਰ ਸ਼ਿਵਨਾਥ ਸ਼ਿੱਬੂ ਨੇ ਆਪਣੇ ਸਮਰਥਕਾਂ ਨਾਲ ਪ੍ਰਦਰਸ਼ਨ ਕੀਤਾ ਅਤੇ ਕਥਿਤ ਧਾਂਦਲੀ ਦਾ ਦੋਸ਼ ਲਗਾਇਆ ।
'Jalandhar BJP Leader','Father passes away','Brijmohan','Sardari Lal Gupta','jalandhar News','Jalandhar Big Breaking news'