ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕੀਤੀ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੀਖਿਆ 30 ਤੇ 31 ਜਨਵਰੀ ਨੂੰ ਹੋਵੇਗੀ। ਪ੍ਰੀਖਿਆ ਫਾਰਮ 1 ਜਨਵਰੀ ਤੋਂ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ। ਆਨਲਾਈਨ ਪ੍ਰੀਖਿਆ ਫਾਰਮ ਨੂੰ ਹਰ ਤਰ੍ਹਾਂ ਤੋਂ ਮੁਕੰਮਲ ਕਰਨ ਤੋਂ ਬਾਅਦ 17 ਜਨਵਰੀ 2025 ਤੱਕ ਸਿੱਖਿਆ ਬੋਰਡ ਦੇ ਪੇਪਰਾਂ ਦੀ ਸ਼ਾਖਾ 10ਵੀਂ ਜਮਾਤ ਦੇ ਫਾਰਮ ਸੈਕਸ਼ਨ ਮੁੱਖ ਦਫ਼ਤਰ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਦਿੱਤੇ ਜਾਣਗੇ।
ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਉਮੀਦਵਾਰ ਆਪਣਾ ਅਸਲ 10ਵੀਂ ਜਮਾਤ ਪਾਸ ਸਰਟੀਫਿਕੇਟ, ਫੋਟੋ ਸ਼ਨਾਖਤੀ ਕਾਰਡ ਅਤੇ ਤਸਦੀਕਸ਼ੁਦਾ ਫੋਟੋ ਕਾਪੀਆਂ ਨਾਲ ਲੈ ਕੇ ਆਉਣ।
ਇਨ੍ਹਾਂ ਪ੍ਰੀਖਿਆਵਾਂ ਦੀ ਬਦਲੀ ਤਰੀਕ
ਇਸ ਤੋਂ ਇਲਾਵਾ 19 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਸੁਬਾਰਡੀਨੇਟ ਪ੍ਰੀਖਿਆਵਾਂ ਦੇ ਮੱਦੇਨਜ਼ਰ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਪੰਜਾਬ ਨੇ ਸੈਸ਼ਨ 2024-25 ਲਈ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਅਤੇ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ ਦੀ ਮਿਤੀ ਵੀ ਬਦਲ ਦਿੱਤੀ ਹੈ। .
ਪ੍ਰੀਖਿਆਵਾਂ 2 ਫਰਵਰੀ ਨੂੰ ਹੋਣਗੀਆਂ
ਪਹਿਲਾਂ ਜਿਹੜੀਆਂ ਪ੍ਰੀਖਿਆਵਾਂ 19 ਜਨਵਰੀ ਨੂੰ ਹੋਣੀਆਂ ਸਨ, ਉਹ ਹੁਣ 2 ਫਰਵਰੀ ਨੂੰ ਹੋਣਗੀਆਂ। ਇਸ ਬਦਲਾਅ ਨਾਲ ਪ੍ਰਭਾਵਿਤ ਪ੍ਰੀਖਿਆਵਾਂ ਵਿੱਚ 8ਵੀਂ ਜਮਾਤ ਲਈ NMMS ਅਤੇ PSTSE ਅਤੇ 10ਵੀਂ ਜਮਾਤ ਲਈ PSTSE ਸ਼ਾਮਲ ਹਨ। PSSSB ਪ੍ਰੀਖਿਆਵਾਂ ਅਤੇ ਵਿਦਿਆਰਥੀਆਂ ਵਿਚਕਾਰ ਟਕਰਾਅ ਤੋਂ ਬਚਣ ਲਈ SCERT ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਹ ਤਬਦੀਲੀ ਪ੍ਰੀਖਿਆ ਕੇਂਦਰਾਂ 'ਤੇ ਪੁਖਤਾ ਪ੍ਰਬੰਧਾਂ ਨੂੰ ਕਾਇਮ ਰੱਖਣ ਅਤੇ ਵਿਦਿਆਰਥੀਆਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਰੂਰੀ ਹੈ |