ਜਲੰਧਰ ਸਮੇਤ ਦੇਸ਼ ਭਰ 'ਚ ਦੇਰ ਰਾਤ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ। ਨਵੇਂ ਸਾਲ ਦੇ ਜਸ਼ਨਾਂ ਮੌਕੇ ਸ਼ਹਿਰ ਦੇ ਸਾਰੇ ਮੰਦਰਾਂ, ਗੁਰਦੁਆਰਿਆਂ ਅਤੇ 100 ਤੋਂ ਵੱਧ ਰੈਸਟੋਰੈਂਟਾਂ 'ਚ ਤਿਉਹਾਰ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ |
ਇਸ ਦੌਰਾਨ ਸਿੱਖ ਨੌਜਵਾਨਾਂ 'ਤੇ ਟਿੱਪਣੀ ਕਰਨਾ ਪੁਲਿਸ ਨੂੰ ਮਹਿੰਗਾ ਪੈ ਗਿਆ । ਜਿਸ ਤੋਂ ਬਾਅਦ ਕਾਫੀ ਦੇਰ ਤੱਕ ਨਾਕੇ 'ਤੇ ਹੰਗਾਮਾ ਹੁੰਦਾ ਰਿਹਾ। ਪੁਲਸ ਅਧਿਕਾਰੀ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਨੌਜਵਾਨ ਨੂੰ ਸ਼ਾਂਤਪੂਰਵਕ ਘਰ ਭੇਜਿਆ ਗਿਆ। ਨਵੇਂ ਸਾਲ ਨੂੰ ਲੇ ਕੇ ਸੰਯੁਕਤ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਲਈ 800 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ |
ਪੁਲਿਸ ਦੁਆਰਾ ਕੁੱਲ 50 ਤੋਂ ਵੱਧ ਥਾਵਾਂ 'ਤੇ ਨਾਕਾਬੰਦੀ ਸਮੇਤ ਹੋਰ ਸੁਰੱਖਿਆ ਪ੍ਰਬੰਧ ਕੀਤੇ । ਸ਼ਹਿਰ ਦੇ ਪ੍ਰਮੁੱਖ ਪੀ.ਪੀ.ਆਰ.ਮਾਰਕਿਟ, ਮਾਡਲ ਟਾਊਨ, ਹਵੇਲੀ, ਕਰੂ ਮਾਲ, ਆਦਰਸ਼ ਨਗਰ ਸਮੇਤ ਵੱਖ-ਵੱਖ ਹਿੱਸਿਆਂ 'ਚ ਪੁਲਿਸ ਦੀ ਜ਼ਿਆਦਾ ਨਜ਼ਰ ਹੈ। ਕਿਉਂਕਿ ਇਹ ਉਹ ਥਾਂ ਹੈ ਜਿੱਥੇ ਲੋਕ ਆਪਣੇ ਪਰਿਵਾਰਾਂ ਸਮੇਤ ਘੁੰਮਣ ਲਈ ਜਾਂਦੇ ਹਨ।