ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਗਰੀਬ ਬੱਚਿਆਂ ਦੀ ਸਿੱਖਿਆ ਲਈ ਚਲਾਏ ਜਾ ਰਹੇ ਮੰਥਨ ਪ੍ਰਕਲਪ ਦੇ ਤਹਿਤ ਜਲੰਧਰ ਦੇ ਸਾਈਂ ਦਾਸ ਸਕੂਲ ਗਰਾਊਂਡ 'ਚ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ | ਇਹ ਸ਼੍ਰੀਮਦ ਭਾਗਵਤ ਕਥਾ 17 ਨਵੰਬਰ ਤੋਂ 23 ਨਵੰਬਰ ਤਕ ਚਲੇਗੀ | ਕਥਾ ਵਿਸ਼ਵ ਪ੍ਰਸਿੱਧ ਭਗਵਤਾਚਾਰਿਆ ਸਾਧਵੀ ਵੈਸ਼ਨਵੀ ਭਾਰਤੀ ਵੱਲੋਂ ਕੀਤੀ ਜਾਵੇਗੀ |
ਇਸ ਸੰਬੰਧ ਦੇ ਵਿੱਚ ਅੱਜ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ | ਇਹ ਕਲਸ਼ ਯਾਤਰਾ ਕਥਾ ਸਥਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਵਾਪਸ ਕਥਾ ਸਥਲ ਤੇ ਸਮਾਪਤ ਹੋਈ l ਸਵਾਮੀ ਸੱਜਣਾਨੰਦ ਨੇ ਦੱਸਿਆ ਕਿ ਪੀਲੇ ਵਸਤਰਾਂ 'ਚ ਅਣਗਿਣਤ ਭਾਗਸ਼ਾਲੀ ਮਹਿਲਾਵਾਂ ਸਿਰਾਂ ਤੇ ਕਲਸ਼ ਲੈ ਕੇ ਸੰਸਾਰ ਦੇ ਭਲੇ ਦੀ ਕਾਮਨਾ ਕਰਨ ਦੇ ਲਈ ਨਗਰ ਦੀ ਪਰਿਕਰਮਾ ਕਰਦੀਆਂ ਹਨ |
ਕਲਸ਼ ਯਾਤਰਾ ਦੀ ਸ਼ੁਰੂਆਤ ਜਲੰਧਰ ਕੈਂਟ ਦੇ ਸੀ ਈ ਓ ਓਮਪਾਲ ਸਿੰਘ ਅਤੇ ਬ੍ਰਿਗੇਡੀਅਰ ਸੁਨੀਲ ਕੁਮਾਰ ਦੇ ਪਰਿਵਾਰ ਵੱਲੋਂ ਪੂਜਾ ਕਰਕੇ ਕੀਤੀ ਗਈ ਅਤੇ ਇਸ ਦੌਰਾਨ ਸੇੰਟ੍ਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਵੀ ਵਿਸ਼ੇਸ਼ ਤੋਰ ਤੇ ਪਹੁੰਚੇ ਜਿਨ੍ਹਾਂ ਵਲੋਂ ਨਾਰੀਅਲ ਤੋੜ ਕੇ ਯਾਤਰਾ ਨੂੰ ਰਵਾਨਾ ਕੀਤਾ ਗਿਆ।
ਕਲੇਸ਼ ਯਾਤਰਾ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਇੱਕ ਬਹੁਤ ਹੀ ਸੁੰਦਰ ਪਾਲਕੀ ਬਣਾਈ ਗਈ ਅਤੇ ਯਾਤਰਾ ਦੌਰਾਨ ਗੋਪ ਮੰਡਲੀ ਵੱਲੋਂ ਕੀਰਤਨ ਕੀਤਾ ਗਿਆ | ਕਲਸ਼ ਯਾਤਰਾ ਚ ਵੇਦ ਪਾਠਕਾਂ ਦੀ ਖੂਬਸੂਰਤ ਝਾਂਕੀ ਰਾਹੀ ਸੁਨੇਹਾ ਦਿੱਤਾ ਗਿਆ ਕਿ ਹਰ ਘਰ 'ਚ ਵੇਦਾਂ ਦਾ ਗੁਣਗਾਨ ਹੋਣਾ ਚਾਹੀਦਾ ਹੈ |
ਕਲੇਸ਼ ਯਾਤਰਾ ਦੇ ਸਵਾਗਤ ਲਈ ਵੱਖ-ਵੱਖ ਧਾਰਮਿਕ ਸਮਾਜਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਲੰਗਰ ਲਗਾਈ ਗਏ l ਸੁਆਮੀ ਸੱਜਣਾਨੰਦ ਨੇ ਦੱਸਿਆ ਕੀ ਕਲਸ਼ ਵਿੱਚ ਤਿੰਨ ਦੇਵਤਿਆਂ ਬ੍ਰਹਮਾ ਵਿਸ਼ਨੂ ਅਤੇ ਮਹੇਸ਼ ਦੇ ਨਾਲ 33 ਕੋਰਟ ਦੇਵੀ ਦੇਵਤੇ ਖੁਦ ਕਲਸ਼ ਵਿੱਚ ਨਿਵਾਸ ਕਰਦੇ ਨੇ l ਕਲਸ਼ ਲੈ ਕੇ ਜਾਣ ਵਾਲਾ ਵਿਅਕਤੀ ਜਿੱਥੇ ਵੀ ਸ਼ਹਿਰ ਵਿੱਚੋਂ ਦੀ ਲੰਘਦਾ ਜਮੀਨ ਆਪਣੇ ਆਪ ਸੰਪੂਰਨ ਹੋ ਜਾਂਦੀ ਹੈ l
ਸ੍ਰੀ ਕ੍ਰਿਸ਼ਨ ਤੇ ਗਊ ਮਾਤਾ ਦਾ ਸੁੰਦਰ ਦਰਬਾਰ ਵੀ ਸਜਾਇਆ
ਇਹ ਸਵੈ ਸਪਸ਼ਟ ਹੋ ਜਾਂਦਾ ਜੋ ਮਨੁੱਖ ਆਪਣੇ ਸਿਰ ਉੱਤੇ ਕਲਸ਼ਤ ਧਾਰਦਾ ਹੈ ਪਰਮਾਤਮਾ ਉਸਦੀ ਆਤਮਾ ਨੂੰ ਪਵਿੱਤਰ ਕਰਦਾ ਅਤੇ ਉਸਨੂੰ ਆਪਣੀ ਸ਼ਰਨ ਵਿੱਚ ਲੈ ਲੈਂਦਾ ਹੈ। ਸਵਾਮੀ ਸੱਜਣਾਨੰਦ ਨੇ ਦੱਸਿਆ ਕਿ ਸ੍ਰੀਮਤ ਭਾਗਵਤ ਕਥਾ ਦੇ ਲਈ ਸੰਗਤ ਲਈ ਸੁੰਦਰ ਪੰਡਾਲ ਸਜਾਇਆ ਗਿਆ l ਪੰਡਾਲ ਦੇ ਵਿੱਚ ਸ੍ਰੀ ਕ੍ਰਿਸ਼ਨ ਅਤੇ ਗਊ ਮਾਤਾ ਦਾ ਸੁੰਦਰ ਦਰਬਾਰ ਵੀ ਸਜਾਇਆ ਗਿਆ l
ਇਹ ਲੋਕ ਰਹੇ ਮੌਜੂਦ
ਇਸ ਦੌਰਾਨ ਕਲਸ਼ ਯਾਤਰਾ ਦੇ 'ਚ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ, ਦੀਪਕ ਬਾਲੀ, ਰਜੇਸ਼ ਵਿੱਜ ਰਮੀਸ਼ ਸ਼ਰਮਾ, ਦਵਿੰਦਰ ਰੌਣੀ ਕੌਂਸਲਰ, ਮਹੇਸ਼ ਗੁਪਤਾ, ਲੱਕੀ ਪੰਚਵਟੀ ਗਊਸ਼ਾਲਾ, ਯੋਗੇਸ਼ ਧੀਰ ਆਦਿ ਮੌਜੂਦ ਰਹੇ |