ਚੰਡੀਗੜ੍ਹ ਦੇ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਲ੍ਹਾ ਹੈ । ਚੰਡੀਗੜ੍ਹ 'ਚ ਬਿਜਲੀ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ.ਈ.ਆਰ.ਸੀ.) ਨੇ ਵੀ ਬਿਜਲੀ ਦਰਾਂ 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਲ 2024-25 ਲਈ 9.4 ਫੀਸਦੀ ਦੇ ਟੈਰਿਫ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਲਈ ਵਧਾਈਆਂ ਗਈਆਂ ਦਰਾਂ
ਜੇਈਆਰਸੀ ਨੇ ਬਿਜਲੀ ਦੀ ਸਥਿਰਤਾ ਬਣਾਈ ਰੱਖਣ ਲਈ ਬਿਜਲੀ ਦੀ ਖਰੀਦ ਲਾਗਤ, ਘਰੇਲੂ ਉਤਪਾਦਨ ਅਤੇ ਹੋਰ ਖਰਚਿਆਂ ਨੂੰ ਧਿਆਨ 'ਚ ਰੱਖਦੇ ਹੋਏ ਬਿਜਲੀ ਦਰਾਂ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸਦਾ ਮੁੱਖ ਉਦੇਸ਼ ਇੱਕ ਸੰਤੁਲਿਤ ਬਿਜਲੀ ਖਰੀਦ ਲਾਗਤ ਨੂੰ ਬਣਾਈ ਰੱਖਣਾ ਹੈ।
ਪ੍ਰਸ਼ਾਸਨ ਨੇ 19.44 ਫੀਸਦੀ ਬਿਜਲੀ ਦਰਾਂ ਵਧਾਉਣ ਕਿਹਾ
ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਨੇ 19.44 ਫੀਸਦੀ ਬਿਜਲੀ ਦਰਾਂ ਵਧਾਉਣ ਲਈ ਕਿਹਾ ਸੀ, ਪਰ ਜੇਈਆਰਸੀ ਨੇ ਬਿਜਲੀ 'ਚ ਸਿਰਫ਼ 9.4 ਫ਼ੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੰਨੀ ਫੀਸਦੀ ਬਿਜਲੀ ਦਰਾਂ 'ਚ ਵਾਧਾ ਕਰਨ ਦਾ ਕਾਰਨ ਵੀ ਦੱਸਿਆ ਹੈ।
ਨਵੀਆਂ ਦਰਾਂ ਬਾਰੇ ਜਾਣੋ
150 ਯੂਨਿਟ ਤੱਕ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜਿੱਥੇ ਪਹਿਲਾਂ 150 ਤੋਂ 400 ਯੂਨਿਟ ਲਈ 4.25 ਰੁਪਏ ਦੀ ਲੱਗਦੇ ਸਨ ,ਹੁਣ ਇਹ 4.80 ਰੁਪਏ ਪ੍ਰਤੀ ਯੂਨਿਟ ਹੋਵੇਗੀ। ਜਿੱਥੇ 400 ਤੋਂ ਵੱਧ ਯੂਨਿਟਾਂ ਦੀ ਕੀਮਤ 4.65 ਰੁਪਏ ਸੀ, ਹੁਣ ਇਹ 5.40 ਰੁਪਏ ਹੋਵੇਗੀ। ਚੰਡੀਗੜ੍ਹ ਵਾਸੀਆਂ ਨੂੰ ਹੁਣ ਬਿਜਲੀ ਦੇ ਬਿੱਲ ਭਰਨ ਲਈ ਪੈਸੇ ਖਰਚਣੇ ਪੈਣਗੇ।