ਪੰਜਾਬ ਦੇ 233 ਸਕੂਲ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਯੋਜਨਾ 'ਚ ਸ਼ਾਮਲ ਹੋਣ ਜਾ ਰਹੇ ਹਨ। ਦਰਅਸਲ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਨੂੰ ਆਧੁਨਿਕ ਸਕੂਲ ਤੇ ਬਿਹਤਰ ਸਿੱਖਿਆ ਸਹੂਲਤਾਂ ਦੇਣ ਲਈ ਪ੍ਰਧਾਨ ਮੰਤਰੀ ਸਕੂਲ ਫਾਰ ਰਾਈਜ਼ਿੰਗ ਇੰਡੀਆ ਦੇ ਤਹਿਤ ਇਹ ਪਹਿਲ ਸ਼ੁਰੂ ਕੀਤੀ ਹੈ। ਇਸ ਦੇ ਲਈ ਸਕੂਲਾਂ ਨੂੰ ਫੰਡ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਸਕੂਲਾਂ 'ਚ ਮਿਲਣਗੀਆਂ ਇਹ ਸਹੂਲਤਾਂ
PM ਸ਼੍ਰੀ ਸਕੂਲ ਯੋਜਨਾ ਦੇ ਤਹਿਤ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਮਾਰਟ ਕਲਾਸ ਰੂਮ, ਸਾਇੰਸ ਲੈਬ, ਲਾਇਬ੍ਰੇਰੀ, ਈ-ਲਰਨਿੰਗ, ਡਿਜੀਟਲ ਲੈਬ, ਇੰਟਰਨੈਟ ਕਨੈਕਟੀਵਿਟੀ ਉਪਲਬਧ ਕਰਵਾਈ ਜਾਵੇਗੀ। ਤਾਂ ਜੋ ਵਿਦਿਆਰਥੀ ਆਧੁਨਿਕ ਤਰੀਕੇ ਨਾਲ ਸਿੱਖਿਆ ਪ੍ਰਾਪਤ ਕਰ ਸਕਣ।
ਵਿਦਿਆਰਥੀਆਂ 'ਤੇ ਹੀ ਨਹੀਂ ਬਲਕਿ ਅਧਿਆਪਕਾਂ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਉਹ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਨਾਲ ਪੜ੍ਹਾ ਸਕੇ। ਇਸ ਦੇ ਨਾਲ ਹੀ ਸਕੂਲਾਂ 'ਚ ਸੋਲਰ ਪੈਨਲ, ਰੇਨ ਵਾਟਰ ਹਾਰਵੈਸਟਿੰਗ ਵਰਗੇ ਪਹਿਲਕਦਮੀਆਂ ਨੂੰ ਵਧਾਇਆ ਜਾਵੇਗਾ ਤਾਂ ਜੋ ਵਾਤਾਵਰਨ ਨੂੰ ਵੀ ਅਨੁਕੂਲ ਬਣਾਇਆ ਜਾ ਸਕੇ।
14,500 ਸਕੂਲਾਂ ਦਾ ਕੀਤਾ ਜਾਵੇਗਾ ਵਿਕਾਸ
ਪ੍ਰਧਾਨ ਮੰਤਰੀ ਦੀ ਇਸ ਪਹਿਲ ਤਹਿਤ ਦੇਸ਼ ਭਰ ਦੇ 14,500 ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਜਿਨ੍ਹਾਂ 'ਚੋਂ 233 ਸਕੂਲ ਪੰਜਾਬ ਦੇ ਹਨ। ਇਸ ਦੇ ਲਈ ਪੰਜਾਬ ਨੂੰ 500 ਕਰੋੜ ਰੁਪਏ ਦਾ ਫੰਡ ਵੀ ਜਾਰੀ ਕੀਤਾ ਗਿਆ ਹੈ। ਇਸ ਫੰਡ ਤਹਿਤ ਹੀ ਪੰਜਾਬ ਦੇ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ