ਲੁਧਿਆਣਾ ਪੁਲਿਸ ਨੇ ਭੜਕਾਊ ਭਾਸ਼ਣ ਦੇਣ ਵਾਲੇ ਸ਼ਿਵ ਸੈਨਾ ਦੇ 4 ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਇਸ ਮਾਮਲੇ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਸੰਗਠਨ ਦੇ ਨੇਤਾਵਾਂ ਨੇ ਪੁਲਿਸ ਨੂੰ ਚੰਦਰਕਾਂਤ ਚੱਢਾ ਖਿਲਾਫ ਦਰਜ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਨ੍ਹਾਂ ਪੰਜਾਬ ਵਿੱਚ ਵੱਡੇ ਅੰਦੋਲਨ ਦੀ ਚਿਤਾਵਨੀ ਵੀ ਦਿੱਤੀ ਹੈ।
ਕਿਸੇ ਨੇ ਕੋਈ ਭੜਕਾਊ ਬਿਆਨ ਨਹੀਂ ਦਿੱਤਾ
ਹਿੰਦੂ ਸੰਗਠਨ ਦੇ ਨੇਤਾਵਾਂ ਨੇ ਕਿਹਾ ਕਿ ਅਸੀਂ ਸਾਰੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕੀਤੀ ਹੈ। ਕਿਸੇ ਕਿਸਮ ਦਾ ਕੋਈ ਝੂਠਾ ਬਿਆਨ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਕੋਈ ਭੜਕਾਊ ਬਿਆਨ ਦਿੱਤਾ ਗਿਆ ਹੈ। ਜੇਕਰ ਅਜਿਹਾ ਕੁਝ ਹੈ ਤਾਂ ਪੁਲਿਸ ਨੂੰ ਇਸ ਦਾ ਸਬੂਤ ਦੇਣਾ ਚਾਹੀਦਾ ਹੈ। ਬਿਨ੍ਹਾਂ ਕਾਰਨ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਕਮਿਸ਼ਨਰ ਨੂੰ ਦੇਣਗੇ ਮੰਗ ਪੱਤਰ
ਉਨ੍ਹਾਂ ਕਿਹਾ ਕਿ ਸਾਡੀ ਸ਼ਿਵ ਸੈਨਾ ਬਾਲ ਠਾਕਰੇ ਜਥੇਬੰਦੀ ਹਰ ਧਰਮ ਵਿੱਚ ਸ਼ਮੂਲੀਅਤ ਕਰਦੀ ਹੈ ਅਤੇ ਜਦੋਂ ਦਿੱਲੀ ਵਿੱਚ ਕਿਸਾਨ ਸ਼ਹੀਦ ਹੋਏ ਸਨ ਤਾਂ ਅਸੀਂ ਮੁੱਦਾ ਉਠਾਇਆ ਸੀ, ਲੰਗਰ ਵੀ ਲਗਾਏ ਗਏ ਸਨ। ਪਰ ਬਿਨਾਂ ਕਾਰਨ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਨੂੰ ਖਾਰਜ ਕੀਤਾ ਜਾਵੇ, ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਵੀ ਮਿਲ ਕੇ ਮੰਗ ਪੱਤਰ ਦੇਵਾਂਗੇ |