ਜੈਪੁਰ 'ਚ ਸੀ ਐੱਮ ਭਜਨ ਲਾਲ ਸ਼ਰਮਾ ਦੇ ਕਾਫਲੇ 'ਚ ਸ਼ਾਮਲ ਗੱਡੀ ਨੂੰ ਗਲਤ ਸਾਈਡ ਤੋਂ ਆ ਰਹੇ ਇਕ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 5 ਪੁਲਸ ਕਰਮਚਾਰੀਆਂ ਸਮੇਤ 7 ਲੋਕ ਜ਼ਖਮੀ ਹੋਏ ਹਨ। ਸੀ ਐਮ ਭਜਨ ਲਾਲ ਨੇ ਖੁਦ ਇਨ੍ਹਾਂ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਇਹ ਹਾਦਸਾ ਜੈਪੁਰ ਦੇ ਜਗਤਪੁਰਾ ਦੇ ਐਨਆਰਆਈ ਸਰਕਲ ਨੇੜੇ ਵਾਪਰਿਆ।
ਮੁੱਖ ਮੰਤਰੀ ਭਜਨ ਲਾਲ ਨੇ ਖੁਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ
ਜਾਣਕਾਰੀ ਮੁਤਾਬਕ ਸੀਐੱਮ ਭਜਨ ਲਾਲ ਸ਼ਰਮਾ ਦਾ ਕਾਫਲਾ ਇੱਥੋਂ ਲੰਘ ਰਿਹਾ ਸੀ ਪਰ ਅਚਾਨਕ ਰੌਂਗ ਸਾਈਡ ਤੋਂ ਆ ਰਹੀ ਇੱਕ ਕਾਰ ਕਾਫਲੇ ਨਾਲ ਟਕਰਾਅ ਗਈ। ਹਾਦਸੇ ਤੋਂ ਬਾਅਦ ਭਜਨ ਲਾਲ ਕਾਰ ਤੋਂ ਹੇਠਾਂ ਉਤਰੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। 2 ਜ਼ਖਮੀ ਮਹਾਤਮਾ ਗਾਂਧੀ ਹਸਪਤਾਲ 'ਚ ਜ਼ੇਰੇ ਇਲਾਜ ਹਨ ਅਤੇ 3 ਜ਼ਖਮੀ ਜੀਵਨ ਰੇਖਾ ਹਸਪਤਾਲ 'ਚ ਜ਼ੇਰੇ ਇਲਾਜ ਹਨ।