ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ ਦੌਰਾਨ ਭਿਆਨਕ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟੈਂਟ 'ਚ ਖਾਣਾ ਬਣਾਉਂਦੇ ਸਮੇਂ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਹੌਲੀ-ਹੌਲੀ ਵਧ ਗਈ ਅਤੇ ਟੈਂਟਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਫੈਲ ਕੇ ਸਿਲੰਡਰਾਂ ਤੱਕ ਪਹੁੰਚ ਗਈ ਅਤੇ ਜ਼ੋਰਦਾਰ ਧਮਾਕੇ ਹੋਣ ਲੱਗੇ। ਅੱਗ ਕਾਰਨ ਹੁਣ ਤੱਕ 25 ਟੈਂਟ ਸੜ ਕੇ ਸੁਆਹ ਹੋ ਚੁੱਕੇ ਹਨ।
ਇਹ ਅੱਗ ਅਖਾੜੇ ਤੋਂ ਅੱਗੇ ਸੜਕ 'ਤੇ ਬਣੇ ਲੋਹੇ ਦੇ ਪੁਲ ਦੇ ਹੇਠਾਂ ਲੱਗੀ। ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਤੇਜ਼ ਹਵਾ ਕਾਰਨ ਅੱਗ ਫੈਲਣ ਦਾ ਖਤਰਾ ਹੈ, ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।