ਮਹਾਕੁੰਭ ਤੋਂ ਆ ਰਹੇ ਲੋਕਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਣ 6 ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਅੱਜ ਮਹਾਂਕੁੰਭ ਦਾ 40ਵਾਂ ਦਿਨ ਹੈ। ਹੁਣ ਤੱਕ ਲਗਭਗ 58 ਕਰੋੜ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਇਸ ਦੌਰਾਨ, ਮਹਾਂਕੁੰਭ ਵਿੱਚ ਇਸ਼ਨਾਨ ਕਰਕੇ ਬਿਹਾਰ ਵਾਪਸ ਆ ਰਹੇ ਛੇ ਲੋਕਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਬਿਹਾਰ ਦੇ ਆਰਾ ਵਿੱਚ ਵਾਪਰਿਆ, ਜਿੱਥੇ ਇੱਕ ਕਾਰ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾ ਗਈ।
ਕਾਰ ਦੇ ਉੱਡੇ ਪਰਖੱਚੇ
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਪਟਨਾ ਤੋਂ 40 ਕਿਲੋਮੀਟਰ ਦੂਰ ਆਰਾ-ਮੋਹਨੀਆ ਰਾਸ਼ਟਰੀ ਰਾਜਮਾਰਗ 'ਤੇ ਇੱਕ ਪੈਟਰੋਲ ਪੰਪ ਨੇੜੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।
ਮ੍ਰਿਤਕਾਂ ਵਿੱਚ ਇੱਕ ਪਰਿਵਾਰ ਦੇ 4 ਮੈਂਬਰ ਸ਼ਾਮਲ
ਮਰਨ ਵਾਲਿਆਂ ਵਿੱਚ 4 ਔਰਤਾਂ ਅਤੇ 2 ਪੁਰਸ਼ ਸ਼ਾਮਲ ਸਨ। ਮ੍ਰਿਤਕਾਂ ਵਿੱਚ ਸੰਜੇ ਕੁਮਾਰ (62), ਪਤਨੀ ਕਰੁਣਾ ਦੇਵੀ (58), ਪੁੱਤਰ ਲਾਲ ਬਾਬੂ ਸਿੰਘ (25) ਅਤੇ ਭਤੀਜੀ ਪ੍ਰਿਯਮ ਕੁਮਾਰੀ (20) ਸ਼ਾਮਲ ਹਨ। ਆਸ਼ਾ ਕਿਰਨ (28) ਅਤੇ ਜੂਹੀ ਰਾਣੀ (25) ਵੀ ਮੌਜੂਦ ਸਨ।