ਜਲੰਧਰ ਦੇ ਰੈਣਕ ਬਾਜ਼ਾਰ ਦੇ ਵਪਾਰੀ ਮਾਨਵ ਖੁਰਾਣਾ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਮਾਨਵ ਖੁਰਾਣਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ। ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮਾਨਵ ਖੁਰਾਨਾ ਦੀ ਪਤਨੀ ਦੇ ਬਿਆਨ ਦੇ ਆਧਾਰ 'ਤੇ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ |
ਸੱਟੇਬਾਜ਼ਾਂ ਨੂੰ ਦੇਣੇ ਸਨ ਪੈਸੇ
ਦੱਸਿਆ ਜਾ ਰਿਹਾ ਹੈ ਕਿ ਮਾਨਵ ਖੁਰਾਨਾ ਨੇ ਕੁਝ ਸੱਟੇਬਾਜ਼ਾਂ ਨੂੰ ਪੈਸੇ ਦੇਣੇ ਸਨ। ਉਹ ਲਗਾਤਾਰ ਆਪਣੇ ਪੈਸੇ ਮੰਗ ਰਹੇ ਸਨ। ਇਸੇ ਮਾਨਸਿਕ ਦਬਾਅ ਦੇ ਚੱਲਦਿਆਂ ਮਾਨਵ ਨੇ ਇਹ ਖੌਫਨਾਕ ਕਦਮ ਚੁਕਿਆ ਅਤੇ ਗੋਲੀ ਮਾਰ ਲਈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਪਿਤਾ ਨਾਲ ਵੀ ਹੋਇਆ ਸੀ ਝਗੜਾ
ਮਾਨਵ ਨੇ ਜਿਸ ਦਿਨ ਖੁਦ ਨੂੰ ਗੋਲੀ ਮਾਰ ਸੀ। ਉਸੇ ਦਿਨ ਉਸ ਦੀ ਆਪਣੇ ਪਿਤਾ ਨਾਲ ਅਣਬਣ ਵੀ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮਾਨਵ ਦਾ ਆਪਣੇ ਪਿਤਾ ਨਾਲ ਲਗਾਤਾਰ ਵਿਵਾਦ ਰਹਿੰਦਾ ਸੀ। ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੁੰਦਾ ਰਹਿੰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੇ 7 ਲੋਕਾਂ ਦੇ ਖਿਲਾਫ ਦਰਜ ਕੀਤਾ ਕੇਸ
ਪੁਲਸ ਨੇ ਮਾਨਵ ਖੁਰਾਣਾ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਕਰੀਬ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਰਿੱਕੀ ਚੱਡਾ, ਗੌਰਵ ਵਿੱਜ, ਸਾਹਿਬ, ਹੈਪੀ, ਸਰਬਜੀਤ ਸਿੰਘ, ਰਾਕੇਸ਼, ਕਨ੍ਹਈਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਵਿੱਚ ਸ਼ਹਿਰ ਦੇ ਵੱਡੇ ਕਾਰੋਬਾਰੀ ਅਤੇ ਮੋਬਾਈਲ ਸ਼ੋਅਰੂਮਾਂ ਦੇ ਮਾਲਕ ਵੀ ਸ਼ਾਮਲ ਹਨ।