ਮਾਤਾ ਵੈਸ਼ਣੋ ਦੇਵੀ ਮੰਦਰ ਵਿਚ ਸੁਰੱਖਿਆ ਜਾਂਚ ਤੋੜ ਕੇ ਪਿਸਤੌਲ ਲੈ ਕੇ ਇਕ ਔਰਤ ਪਹੁੰਚ ਗਈ। ਇਹ ਘਟਨਾ 14-15 ਮਾਰਚ 2025 ਦੀ ਰਾਤ ਨੂੰ ਵਾਪਰੀ। ਔਰਤ ਦੀ ਪਛਾਣ ਜੋਤੀ ਗੁਪਤਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਹਥਿਆਰ ਦੇ ਲਾਇਸੈਂਸ ਦੀ ਮਿਆਦ ਵੀ ਖਤਮ ਹੋ ਗਈ ਸੀ। ਕਟੜਾ ਦੇ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ, ਅਸਲਾ ਐਕਟ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਹੈ।
ਉਕਤ ਔਰਤ ਦਿੱਲੀ ਪੁਲਿਸ ਵਿੱਚ ਕੰਮ ਕਰਦੀ ਹੈ। ਹਥਿਆਰ ਦੇ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਸੀ। ਰਿਆਸੀ ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰਕੇ ਹਥਿਆਰ ਜ਼ਬਤ ਕਰ ਲਿਆ ਹੈ।