ਜਲੰਧਰ ਦੇ ਸ਼੍ਰੀ ਗੁਰੂ ਰਵਿਦਾਸ ਚੌਂਕ ਦੇ ਨਜਦੀਕ ਬੁੱਟਾ ਮੰਡੀ ਚ ਪਿਛਲੇ ਕਈ ਸਾਲਾਂ ਤੋਂ ਨਰਕ ਦੀ ਜ਼ਿੰਦਗੀ ਜੀ ਰਹੇ ਲੋਕਾਂ ਨੂੰ ਅੱਜ ਪੰਜਾਬ ਦੀ ਆਪ ਸਰਕਾਰ ਨੇ ਨਿਜਾਤ ਦਵਾ ਦਿੱਤੀ ਹੈ, ਦਰਅਸਲ ਬੂਟਾਂ ਮੰਡੀ ਚ ਚਮੜੇ ਦਾ ਕੰਮ ਤਾ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਹੈ ਪਰ ਹੱਡਾ ਰੋਡ਼ੀ ਦਾ ਕੰਮ ਵੀ ਪੂਰਾ ਜ਼ੋਰ 'ਤੇ ਚੱਲ ਰਿਹਾ ਸੀ |
ਹੱਡਾ ਰੋਡ਼ੀ ਦੇ ਕੰਮ ਨੂੰ ਬੰਦ ਕਰ ਜਗ੍ਹਾ ਨੂੰ ਕੀਤਾ ਸੀਲ
ਜਿਸ ਕਾਰਨ ਉੱਥੇ ਰਹਿੰਦੇ ਲੋਕਾਂ ਨੂੰ ਕਾਫੀ ਸਮੇ ਤੋਂ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਆਲੇ ਦੁਆਲੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਜਦ ਵੀ ਇਸ ਖਿਲਾਫ ਅਵਾਜ ਉਠਾਈ ਜਾਂਦੀ ਸੀ ਤਾਂ ਉਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਸੀ | ਪਰ ਅੱਜ ਆਪ ਸਰਕਾਰ ਦੀ ਨੇ ਬੂਟਾਂ ਮੰਡੀ ਚ ਨਾਜਾਇਜ਼ ਚੱਲ ਰਹੇ ਹੱਡਾ ਰੋਡ਼ੀ ਦੇ ਕੰਮ ਨੂੰ ਬੰਦ ਕਰ ਦਿੱਤਾ ਹੈ ਅਤੇ ਜਗ੍ਹਾ ਨੂੰ ਸੀਲ ਕਰ ਦਿੱਤਾ ਹੈ |
ਲੋਕਾਂ ਨੇ ਕੀਤਾ ਸਰਕਾਰ ਦਾ ਧੰਨਵਾਦ
ਆਲੇ ਦੁਆਲੇ ਲੋਕਾਂ ਨੇ ਜਿਥੇ ਆਪ ਸਰਕਾਰ ਦਾ ਧੰਨਵਾਦ ਕੀਤਾ ਓਥੇ ਹੀ ਲੋਕਾਂ ਨੇ ਕਿਹਾ ਕਿ ਇਸ ਹੱਡਾ ਰੋਡ਼ੀ ਦੇ ਕੰਮ ਕਰਕੇ ਉਨਾਂ ਦੇ ਘਰ ਕੋਈ ਵੀ ਰਿਸ਼ਤੇਦਾਰ ਵੀ ਨਹੀਂ ਆਉਂਦਾ ਹੈ | ਜੇ ਕੋਈ ਆਉਂਦਾ ਵੀ ਸੀ ਤਾਂ ਉਹ ਬੱਸ ਸਟੈਂਡ ਤੋਂ ਹੀ ਹੱਥ ਹਿਲਾ ਕੇ ਚਲੇ ਜਾਂਦੇ ਸੀ ਪਰ ਹੁਣ ਇਸ ਕੰਮ ਦੇ ਬੰਦ ਹੋਣ ਤੋਂ ਬਾਅਦ ਉਨਾਂ ਦੇ ਘਰ ਵੀ ਰਿਸ਼ਤੇਦਾਰ ਆਇਆ ਕਰਨਗੇ |
ਇਸ ਦੌਰਾਨ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੀ ਚੌਣ ਲੜ ਚੁੱਕੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੀ ਖਾਸ ਤੌਰ 'ਤੇ ਪਹੁੰਚੇ | ਜਿਹਨਾਂ ਵਲੋਂ ਕਿਹਾ ਗਿਆ ਹੈ ਲੋਕ ਬਹੁਤ ਸਮੇ ਤੋਂ ਨਰਕ ਦੀ ਜ਼ਿੰਦਗੀ ਜੀ ਰਹੇ ਸੀ | ਅੱਜ ਉਨਾਂ ਨੂੰ ਸੁਖ ਦਾ ਸਾਹ ਆਇਆ ਹੈ |